ਅਮਰੀਕਾ ਦੇ ਰੱਖਿਆ ਮੰਤਰੀ ਔਸਟਿਨ ਵੀ ਕੋਰੋਨਾ ਦੀ ਲਪੇਟ ਵਿਚ ਆਏ

ਅਮਰੀਕਾ ਦੇ ਰੱਖਿਆ ਮੰਤਰੀ ਔਸਟਿਨ ਵੀ ਕੋਰੋਨਾ ਦੀ ਲਪੇਟ ਵਿਚ ਆਏ

ਵਾਸ਼ਿੰਗਟਨ : ਅਮਰੀਕਾ ਵਿਚ ਇੱਕ ਵਾਰ ਮੁੜ ਤੋਂ ਕੋੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਹਰ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਜੇਮਸ ਔਸਟਿਨ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਨੇ ਕੋਰੋਨਾ ਹੋਣ ਦੀ ਖੁਦ ਜਾਣਕਾਰੀ ਟਵੀਟ ਦੇ ਜ਼ਰੀਏ ਦਿੱਤੀ। ਔਸਟਿਨ ਨੇ ਟਵੀਟ ਕਰਕੇ ਲਿਖਿਆ ਕਿ ਮੈਂ ਕੋਰੋਨਾ ਸੰਕਰਮਿਤ ਹੋ ਗਿਆ ਹਾਂ, ਮੈਂ ਘਰ ’ਤੇ ਛੁੱਟੀ ਦੌਰਾਨ ਖੁਦ ਦਾ ਟੈਸਟ ਕਰਾਉਣ ਦੀ ਬੇਨਤੀ ਕੀਤੀ ਸੀ। ਮੇਰੇ ਅੰਦਰ ਕੋਰੋਨਾ ਦੇ ਮਾਮੂਲੀ ਲੱਛਣ ਹਨ, ਲੇਕਿਨ ਮੈਂ ਡਾਕਟਰਾਂ ਦੁਆਰਾ ਦਿੱਤੇ ਗਏ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੀ ਹਾਂ। ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਵੈਰੀਅੰਟ ਦੇ ਮਾਮਲਿਆਂ ਵਿਚ ਦੱਖਣੀ ਅਫ਼ਰੀਕਾ ਵਿਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਸੀ। ਇਸ ਤੋਂ ਬਾਅਦ ਦੁਨੀਆ ਭਰ ਵਿਚ ਕੋਰੋਨਾ ਨੂੰ ਲੈ ਕੇ ਸਖ਼ਤੀ ਵਧਾ ਦਿੱਤੀ। ਭਾਰਤ ਵਿਚ ਵੀ ਕਈ ਥਾਵਾਂ ’ਤੇ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਜਿਸ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਗੌਰ ਕਰਨ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਉਸ ਨੂੰ ਦੇਖਦੇ ਹੋਏ ਦੁਨੀਆ ਭਰ ਵਿਚ ਸੈਂਕੜੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਜਿਸ ਵਿਚ ਤਕਰੀਬਨ 50 ਫੀਸਦੀ ਉਡਾਣਾਂ ਅਮਰੀਕਾ ਦੀਆਂ ਹਨ। ਇਹ ਉਹ ਉਡਾਣਾਂ ਹਨ ਜੋ ਅਮਰੀਕਾ ਦੇ ਕਿਸੇ ਦੂਜੇ ਰਾਜ ਜਾਂ ਫੇਰ ਦੂਜੇ ਦੇਸ਼ ਜਾਣ ਵਾਲੀ ਸੀ, ਇਹੀ ਨਹੀਂ 6400 ਉਡਾਣਾਂ ਦਾ ਸਮਾਂ ਬਦਲ ਦਿੱਤਾ ਗਿਆ। ਸਭ ਤੋਂ ਜ਼ਿਆਾਦਾ ਫਲਾਈਟ ਸਕਾਈ ਵੈਸਟ ਅਤੇ ਸਾਊਥ ਵੈਸਟ ਦੀ ਰੱਦ ਕੀਤੀਆਂ ਗਈਆਂ।
ਕੋਰੋਨਾ ਨੂੰ ਦੇਖਦੇ ਹੋਏ ਐਂਥਨੀ ਫੌਚੀ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਧਣ ਦੀ ਚਿਤਾਵਨੀ ਦਿੱਤੀ ਹੈ। ਮੀਡੀਆ ਚੈਨਲ ਨਾਲ ਗੱਲਬਾਤ ਕਰਦੇ ਹੋਏ ਫੌਚੀ ਨੇ ਕਿਹਾ ਕਿ ਓਮੀਕਰੌਨ ਨੂੰ ਡੈਲਟਾ ਦੀ ਤੁਲਨਾ ਵਿਚ ਘੱਟ ਗੰਭੀਰ ਮੰਨਿਆ ਜਾ ਰਿਹਾ ਹੈ। ਹਸਪਤਾਲ ਵਿਚ ਭਰਤੀ ਹੋਣ ਦੀ ਜ਼ਰੂਰਤ ਘੱਟ ਪਵੇਗੀ। ਹਾਲਾਂਕਿ ਓਮੀਕਰੌਨ ਨਾਲ ਬਹੁਤ ਜ਼ਿਆਦਾ ਲੋਕ ਸੰਕਰਮਿਤ ਹੋਣਗੇ ਜਿਸ ਦੇ ਅਨੁਪਾਤ ਵਿਚ ਹਸਪਤਾਲਾਂ ਵਿਚ ਵੀ ਮਰੀਜ਼ਾਂ ਦੀ ਗਿਣਤੀ ਵਧ ਜਾਵੇਗੀ।

Share: