PM ਮੋਦੀ ਦੀ ਕਾਨਪੁਰ ਰੈਲੀ ‘ਚ ਸਾਜਿਸ਼ ਲਈ ਪੁਲਿਸ ਨੇ ਦਰਜ ਕੀਤੀ FIR, ਸਪਾ ਦੇ 5 ਨੇਤਾ ਗ੍ਰਿਫ਼ਤਾਰ

PM ਮੋਦੀ ਦੀ ਕਾਨਪੁਰ ਰੈਲੀ ‘ਚ ਸਾਜਿਸ਼ ਲਈ ਪੁਲਿਸ ਨੇ ਦਰਜ ਕੀਤੀ FIR, ਸਪਾ ਦੇ 5 ਨੇਤਾ ਗ੍ਰਿਫ਼ਤਾਰ

ਕਾਨਪੁਰ (Uttar Pardesh): UP Election 2022: ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi) ਦੀ ਕਾਨਪੁਰ ਰੈਲੀ (Kanpur Rally) ਵਿੱਚ ਹਿੰਸਾ ਦੀ ਵੱਡੀ ਸਾਜ਼ਿਸ਼ (biggest conspiracy of violence) ਦਾ ਪਰਦਾਫਾਸ਼ ਹੋਇਆ ਹੈ। ਪੀਐਮ ਮੋਦੀ (PM Modi rally in Kanpur) ਦੀ ਰੈਲੀ ਦੌਰਾਨ ਹਿੰਸਾ ਭੜਕਾਉਣ ਅਤੇ ਗੱਡੀ ਦੀ ਭੰਨਤੋੜ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਕਾਨਪੁਰ ਫੇਰੀ ਦੌਰਾਨ ਭੰਨਤੋੜ ਅਤੇ ਹਮਲੇ ਦੇ ਸਬੰਧ ਵਿੱਚ ਨੌਬਸਤਾ ਥਾਣੇ ਵਿੱਚ ਕੇਸ ਦਰਜ ਕੀਤਾ ਹੈ ਅਤੇ ਹੁਣ ਤੱਕ 5 ਸਪਾ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਨਾਮ ਸੁਕਾਂਤ ਸ਼ਰਮਾ, ਸਚਿਨ ਕੇਸਰਵਾਨੀ, ਅਭਿਸ਼ੇਕ ਰਾਵਤ ਅਤੇ ਨਿਕੇਸ਼ ਕੁਮਾਰ ਹਨ। ਇਸ ਗੱਲ ਦੀ ਪੁਸ਼ਟੀ ਖੁਦ ਵਧੀਕ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾਰੀ ਨੇ ਕੀਤੀ ਹੈ। ਦੋਸ਼ ਹੈ ਕਿ ਸਪਾ ਨੇਤਾਵਾਂ ਨੇ ਪੀਐੱਮ ਮੋਦੀ ਦੇ ਪ੍ਰੋਗਰਾਮ ‘ਚ ਹੰਗਾਮਾ ਕਰਨ ਦੀ ਕੋਸ਼ਿਸ਼ ‘ਚ ਕਾਰ ‘ਚ ਭੰਨਤੋੜ ਅਤੇ ਅੱਗਜ਼ਨੀ ਕੀਤੀ ਅਤੇ ਇਸ ਦਾ ਵੀਡੀਓ ਵੀ ਵਾਇਰਲ ਕੀਤਾ ਗਿਆ।

ਵਧੀਕ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾਰੀ ਨੇ ਪੁਸ਼ਟੀ ਕੀਤੀ ਕਿ ਹੁਣ ਤੱਕ 4 ਐਸਪੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਸੀਂ ਉਹ ਕਾਰ ਬਰਾਮਦ ਕਰ ਲਈ ਹੈ। ਅਸੀਂ ਅੱਠ ਲੋਕਾਂ ਦੀ ਪਛਾਣ ਕਰ ਲਈ ਹੈ ਅਤੇ ਬਾਕੀ ਚਾਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਗੱਡੀ ‘ਚ ਭੰਨਤੋੜ ਕੀਤੀ ਗਈ, ਉਹ ਅੰਕੁਰ ਪਟੇਲ ਨਾਂਅ ਦੇ ਵਿਅਕਤੀ ਦੀ ਹੈ, ਜੋ 2019 ਤੋਂ 2020 ਤੱਕ ਸਮਾਜਵਾਦੀ ਪਾਰਟੀ (SP) ‘ਚ ਪਛੜੀਆਂ ਸ਼੍ਰੇਣੀਆਂ ਦੇ ਸੈੱਲ ਸਕੱਤਰ ਰਹੇ ਹਨ। ਫਿਲਹਾਲ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

ਉਥੇ ਹੀ ਪੁਲਿਸ ਕਮਿਸ਼ਨਰ ਅਰੁਣ ਨੇ ਦੱਸਿਆ ਕਿ ਨੌਬਸਤਾ ਥਾਣਾ ਖੇਤਰ ‘ਚ ਇਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇਕ ਸਿਆਸੀ ਪਾਰਟੀ ਦੇ ਕੁਝ ਲੋਕਾਂ ਨੇ ਪ੍ਰਦਰਸ਼ਨ ਦੇ ਨਾਂਅ ‘ਤੇ ਅਸ਼ਲੀਲ ਹਰਕਤਾਂ ਕੀਤੀਆਂ। ਇੱਕ ਕਾਰ ਅਤੇ ਹੋਰ ਵਾਹਨਾਂ ਦੀ ਭੰਨਤੋੜ ਕੀਤੀ ਗਈ ਹੈ। ਇਹ ਕਿਸੇ ਵੀ ਤਰ੍ਹਾਂ ਮੁਆਫ਼ ਕਰਨ ਯੋਗ ਨਹੀਂ ਹੈ। ਸਿਆਸੀ ਪ੍ਰਦਰਸ਼ਨ ਦੇ ਨਾਂਅ ‘ਤੇ ਕੋਈ ਵੀ ਕਾਨੂੰਨ ਨੂੰ ਆਪਣੇ ਹੱਥਾਂ ‘ਚ ਨਹੀਂ ਲੈ ਸਕਦਾ। ਇਨ੍ਹਾਂ ਸਾਰੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰ ਲਈ ਗਈ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਚੋਣਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਹਰ ਕੋਈ ਸ਼ਾਂਤਮਈ ਢੰਗ ਨਾਲ ਚੋਣਾਂ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੈ। ਇਸ ਤਰ੍ਹਾਂ ਦੀ ਰਾਜਨੀਤੀ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਕਾਨਪੁਰ ਰੈਲੀ ‘ਚ ਦੰਗਾ ਕਰਨ ਦੀ ਜੋ ਵੱਡੀ ਸਾਜ਼ਿਸ਼ ਰਚੀ ਗਈ ਸੀ, ਉਸ ਦਾ ਪਰਦਾਫਾਸ਼ ਯੂਪੀ ਪੁਲਿਸ (UP Police) ਨੇ ਸੀਸੀਟੀਵੀ ਕੈਮਰਿਆਂ ਅਤੇ ਵੀਡੀਓ ਫੁਟੇਜ ਦੇ ਆਧਾਰ ‘ਤੇ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕਾਨਪੁਰ ਦੇ ਨੌਬਸਤਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਠੀਕ ਪਹਿਲਾਂ ਸਮਾਜਵਾਦੀ ਪਾਰਟੀ ਦੇ ਨੇਤਾ ਨੇ ਖੁਦ ਪੀਐੱਮ ਮੋਦੀ ਦਾ ਪੋਸਟਰ ਲਗਾ ਕੇ ਆਪਣੀ ਹੀ ਗੱਡੀ ਦੀ ਭੰਨਤੋੜ ਕੀਤੀ ਅਤੇ ਅੱਗ ਵੀ ਲਗਾ ਦਿੱਤੀ। ਇਸ ਵਿੱਚ ਉਸ ਦੇ ਨਾਲ 7 ਹੋਰ ਸਪਾ ਆਗੂ ਸ਼ਾਮਲ ਸਨ। ਦੋਸ਼ ਹੈ ਕਿ ਰੈਲੀ ਤੋਂ ਠੀਕ ਪਹਿਲਾਂ ਸਪਾ ਨੇਤਾਵਾਂ ਵੱਲੋਂ ਭੰਨਤੋੜ ਅਤੇ ਅੱਗਜ਼ਨੀ ਦੀ ਵੀਡੀਓ ਵੀ ਵਾਇਰਲ ਕੀਤੀ ਗਈ ਸੀ। ਵੀਡੀਓ ਰਾਹੀਂ ਭਾਜਪਾ ਵਰਕਰਾਂ ਨੂੰ ਭੜਕਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਰੈਲੀ ਵਿੱਚ ਆਏ ਲੋਕਾਂ ਨੂੰ ਭੜਕਾਉਣ ਅਤੇ ਰੈਲੀ ਵਿੱਚ ਹਿੰਸਾ ਭੜਕਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਪਰ ਪੁਲਿਸ ਦੀ ਮੁਸਤੈਦੀ ਕਾਰਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਪੀਐਮ ਮੋਦੀ ਕਾਨਪੁਰ ਵਿੱਚ ਸਨ, ਜਿੱਥੇ ਉਨ੍ਹਾਂ ਨੇ ਕਾਨਪੁਰ ਮੈਟਰੋ ਦਾ ਉਦਘਾਟਨ ਕੀਤਾ ਅਤੇ ਕਈ ਯੋਜਨਾਵਾਂ ਦਿੱਤੀਆਂ। ਕਾਨਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਮੋਦੀ ਨੇ ਮੈਟਰੋ ਰੇਲ ਰਾਹੀਂ ਯਾਤਰਾ ਕੀਤੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ। ਪੀਐਮ ਮੋਦੀ ਨੇ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ। ਮੈਟਰੋ ਪ੍ਰਾਜੈਕਟ ਨੂੰ ਦੋ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇਸ ਵਿੱਚ ਦੋ ਕੋਰੀਡੋਰ ਹੋਣਗੇ। ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦੇ 32.6 ਕਿਲੋਮੀਟਰ ਲੰਬੇ ਗਲਿਆਰਿਆਂ ਵਿੱਚ ਕੁੱਲ 30 ਮੈਟਰੋ ਸਟੇਸ਼ਨ ਹੋਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ ਮੈਟਰੋ ‘ਚ ਇਕ ਸਮੇਂ ‘ਚ 974 ਯਾਤਰੀ ਸਫਰ ਕਰ ਸਕਣਗੇ ਅਤੇ ਟਰੇਨ ਦੀ ਰਫਤਾਰ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਮੁਤਾਬਕ ਪਹਿਲੇ ਕੋਰੀਡੋਰ ਦੀ ਲੰਬਾਈ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਕਾਨਪੁਰ ਤੋਂ ਨੌਬਸਤਾ ਤੱਕ 24 ਕਿਲੋਮੀਟਰ ਹੋਵੇਗੀ।

Share: