ਭਾਜਪਾ ਦੇ ਸੂਬਾ ਪ੍ਰਧਾਨ ਦਾ ਵਾਅਦਾ-ਵੋਟਾਂ ਦਿਓ, ਸ਼ਰਾਬ 50 ਰੁਪਏ ਬੋਤਲ ਕਰ ਦਿਆਂਗੇ

ਭਾਜਪਾ ਦੇ ਸੂਬਾ ਪ੍ਰਧਾਨ ਦਾ ਵਾਅਦਾ-ਵੋਟਾਂ ਦਿਓ, ਸ਼ਰਾਬ 50 ਰੁਪਏ ਬੋਤਲ ਕਰ ਦਿਆਂਗੇ

ਬਿਹਾਰ ‘ਚ ਜਿੱਥੇ ਭਾਜਪਾ ਦੀ ਗੱਠਜੋੜ ਵਾਲੀ ਨਿਤੀਸ਼ ਸਰਕਾਰ ਸ਼ਰਾਬਬੰਦੀ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ, ਉਥੇ ਹੀ ਆਂਧਰਾ ਪ੍ਰਦੇਸ਼ ਦੇ ਭਾਜਪਾ ਨੇਤਾ ਨੇ ਸ਼ਰਾਬ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਆਂਧਰਾ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੋਮੂ ਵੀਰਰਾਜੂ (Somu Veerraju) ਨੇ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਵਿਜੇਵਾੜਾ ‘ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾ ਕੇ ਜਿੱਤਾਂਦੇ ਹੋ ਤਾਂ ਸੂਬੇ ‘ਚ ਸ਼ਰਾਬ ਬਹੁਤ ਸਸਤੀ ਹੋ ਜਾਵੇਗੀ।

ਮੰਗਲਵਾਰ ਨੂੰ ਵਿਜੇਵਾੜਾ ‘ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਕ ਕਰੋੜ ਵੋਟ ਦਿਓ, ਅਸੀਂ ਸਿਰਫ਼ 70 ਰੁਪਏ ਵਿੱਚ ਸ਼ਰਾਬ ਮੁਹੱਈਆ ਕਰਵਾਵਾਂਗੇ। ਜੇਕਰ ਸਾਡੇ ਕੋਲ ਹੋਰ ਮਾਲੀਆ ਬਚਿਆ ਹੈ, ਤਾਂ ਅਸੀਂ ਸਿਰਫ਼ 50 ਰੁਪਏ ਵਿੱਚ ਸ਼ਰਾਬ ਮੁਹੱਈਆ ਕਰਵਾਵਾਂਗੇ।

ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਕਰੋੜ ਵੋਟ ਦੇ ਦਿਓ ਤਾਂ ਅਸੀਂ ਸਿਰਫ਼ 70 ਰੁਪਏ ਵਿੱਚ ਸ਼ਰਾਬ ਦੇ ਸਕਦੇ ਹਾਂ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਾਡੇ ਕੋਲ ਹੋਰ ਮਾਲੀਆ ਬਚਿਆ ਹੈ ਤਾਂ ਅਸੀਂ ਸਿਰਫ਼ 50 ਰੁਪਏ ਵਿੱਚ ਸ਼ਰਾਬ ਮੁਹੱਈਆ ਕਰਵਾਵਾਂਗੇ।

Share: