Live-in Relationship ਦੇ ਦਾਅਵੇ ਲਈ ਕੁੱਝ ਦਿਨ ਨਾਲ ਰਹਿਣਾ ਕਾਫ਼ੀ ਨਹੀਂ: ਹਾਈ ਕੋਰਟ

Live-in Relationship ਦੇ ਦਾਅਵੇ ਲਈ ਕੁੱਝ ਦਿਨ ਨਾਲ ਰਹਿਣਾ ਕਾਫ਼ੀ ਨਹੀਂ: ਹਾਈ ਕੋਰਟ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab-Haryana High Court) ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦੋ ਬਾਲਗ ਸਿਰਫ਼ ਕੁਝ ਦਿਨਾਂ ਲਈ ਇਕੱਠੇ ਰਹਿੰਦੇ ਹਨ ਤਾਂ ਸਿਰਫ਼ ਇਸ ਆਧਾਰ ‘ਤੇ ਲਿਵ-ਇਨ ਰਿਲੇਸ਼ਨਸ਼ਿਪ ਦਾ ਦਾਅਵਾ ਇਹ ਮੰਨਣ ਲਈ ਕਾਫ਼ੀ ਨਹੀਂ ਹੈ ਕਿ ਉਹ ਅਸਲ ਵਿੱਚ ਲਿਵ-ਇਨ ਰਿਲੇਸ਼ਨਸ਼ਿਪ (Live-in Relationship) ਵਿੱਚ ਹਨ।

ਹਾਈਕੋਰਟ ਦਾ ਵਿਚਾਰ ਸੀ ਕਿ “ਇੱਕ ਦੂਜੇ ਪ੍ਰਤੀ ਕੁਝ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦੀ ਅਦਾਇਗੀ ਦੇ ਨਾਲ ਰਿਸ਼ਤੇ ਦੀ ਲੰਬਾਈ ਅਜਿਹੇ ਰਿਸ਼ਤੇ ਨੂੰ ਵਿਆਹੁਤਾ ਸਬੰਧਾਂ ਦੇ ਸਮਾਨ ਬਣਾਉਂਦੀ ਹੈ”। ਹਾਈ ਕੋਰਟ ਦੇ ਜਸਟਿਸ ਮਨੋਜ ਬਜਾਜ ਨੇ ਇਹ ਹੁਕਮ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਇੱਕ ਜੋੜੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਦਿੱਤੇ।

Share: