ਟੋਰਾਂਟੋ ’ਚ ਭਾਰਤੀ ਨੌਜਵਾਨ ਵਿਰੁੱਧ ਜਬਰ-ਜਨਾਹ ਦੇ ਦੋਸ਼ ਲੱਗੇ

ਟੋਰਾਂਟੋ ’ਚ ਭਾਰਤੀ ਨੌਜਵਾਨ ਵਿਰੁੱਧ ਜਬਰ-ਜਨਾਹ ਦੇ ਦੋਸ਼ ਲੱਗੇ

ਟੋਰਾਂਟੋ-  ਟੋਰਾਂਟੋ ਵਿਖੇ ਪਾਰਸਲ ਡਿਲੀਵਰੀ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਵਿਰੁੱਧ ਬਜ਼ੁਰਗ ਔਰਤ ਜਬਰ-ਜਨਾਹ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਸਕਾਰਬ੍ਰੋਅ ਦੇ ਗੌਲਫ਼ਡੇਲ ਗਾਰਡਨਜ਼ ਇਲਾਕੇ ਵਿਚ 25 ਅਤੇ 26 ਦਸੰਬਰ ਦੀ ਦਰਮਿਆਨੀ ਰਾਤ ਵਾਪਰੀ।

ਪੁਲਿਸ ਮੁਤਾਬਕ 84 ਸਾਲ ਦੀ ਔਰਤ ਆਪਣੇ ਘਰ ਵਿਚ ਸੌਂ ਰਹੀ ਸੀ ਜਦੋਂ ਇਕ ਸ਼ਖਸ ਨੇ ਦਰਵਾਜ਼ਾ ਖੜਥਾਇਆ।

ਉਸ ਸ਼ਖਸ ਨੇ ਮਿੱਠੀਆਂ-ਮਿੱਠੀਆਂ ਗੱਲਾਂ ਕਰ ਕੇ ਔਰਤ ਨੂੰ ਦੋਸਤੀ ਦੇ ਜਾਲ ਵਿਚ ਫਸਾ ਲਿਆ ਅਤੇ ਘਰ ਅੰਦਰ ਦਾਖ਼ਲ ਹੋ ਗਿਆ ਜਿਥੇ ਔਰਤ ਨਾਲ ਗ਼ਲਤ ਹਰਕਤ ਕੀਤੀ ਅਤੇ ਗੱਡੀ ਵਿਚ ਫਰਾਰ ਹੋ ਗਿਆ।

Share: