ਸਰਦੀਆਂ ‘ਚ ਸੁੱਜ ਜਾਂਦੇ ਨੇ ਪੈਰ ਤਾਂ ਅਪਣਾਓ ਇਹ ਘਰੇਲੂ ਨੁਸਖੇ

ਸਰਦੀਆਂ ‘ਚ ਸੁੱਜ ਜਾਂਦੇ ਨੇ ਪੈਰ ਤਾਂ ਅਪਣਾਓ ਇਹ ਘਰੇਲੂ ਨੁਸਖੇ

ਸਰਦੀਆਂ ਵਿਚ ਕੁਝ ਲੋਕਾਂ ਦੇ ਪੈਰ ਫੁੱਲ ਜਾਂਦੇ ਹਨ। ਆਮ ਤੌਰ ‘ਤੇ ਅਜਿਹਾ ਪੈਰਾਂ ਵਿੱਚ ਸੋਜ ਦੇ ਕਾਰਨ ਹੁੰਦਾ ਹੈ। ਸੋਜ ਕਾਰਨ ਬਹੁਤ ਦਰਦ ਵੀ ਹੁੰਦਾ ਹੈ। ਹਾਲਾਂਕਿ, ਪੈਰ ਸੁੱਜਣ ਦੇ ਕਈ ਕਾਰਨ ਹੋ ਸਕਦੇ ਹਨ। ਇਹ ਐਡੀਮਾ, ਇੰਜਰੀ, ਗਰਭ ਅਵਸਥਾ, ਪ੍ਰੀ-ਲੈਂਪਸੀਆ, ਲਾਈਫ ਸਟਾਈਲ ਦੇ ਫੈਕਟਰ, ਦਵਾਈਆਂ ਦੇ ਮਾੜੇ ਪ੍ਰਭਾਵਾਂ, ਸ਼ਰਾਬ, ਇਨਫੈਕਸ਼ਨ, ਬਲੱਡ ਕਲਾਟ ਆਦਿ ਕਾਰਨ ਹੋ ਸਕਦਾ ਹੈ।

ਪੈਰਾਂ ਦੀ ਸੋਜ ਉਦੋਂ ਵੀ ਹੋ ਸਕਦੀ ਹੈ ਜਦੋਂ ਤੁਸੀਂ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹੋ। ਇਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਦਰਦ ਰਹਿਤ ਸੋਜ ਹੁੰਦੀ ਹੈ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਪੈਰਾਂ ਦੀ ਸੋਜ ਇੱਕ ਵੱਡੀ ਸਿਹਤ ਸਮੱਸਿਆ ਨਹੀਂ ਹੈ, ਪਰ ਜੇਕਰ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਹੋਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਪੈਰਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਘਰ ਵਿਚ ਕੁਝ ਬਿਹਤਰ ਉਪਾਅ ਕਰਨ ਦੀ ਲੋੜ ਹੈ। ਇੱਥੇ ਕੁਝ ਨੁਸਖੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪੈਰਾਂ ਦੀ ਸੋਜ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।

ਸੋਜ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ :

ਰੌਕ ਸਾਲਟ : ਪੈਰਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਰੌਕ ਸਾਲਟ (Rock salt) ਇੱਕ ਆਮ ਘਰੇਲੂ ਉਪਾਅ ਹੈ। ਪੈਰਾਂ ਦੇ ਦਰਦ ਵਿੱਚ ਸਦੀਆਂ ਤੋਂ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਪਾਣੀ ਦੇ ਇੱਕ ਟੱਬ ਵਿੱਚ ਨਮਕ ਪਾ ਕੇ ਪੈਰਾਂ ਨੂੰ 15-10 ਮਿੰਟ ਤੱਕ ਰੱਖਣ ਨਾਲ ਸੋਜ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਕੰਪਰੈਸ਼ਨ ਜੁਰਾਬਾਂ : TOI ਦੀ ਖਬਰ ਦੇ ਅਨੁਸਾਰ, ਜੇਕਰ ਤੁਹਾਡੇ ਪੈਰਾਂ ਵਿੱਚ ਲਗਾਤਾਰ ਸੋਜ ਰਹਿੰਦੀ ਹੈ, ਤਾਂ ਤੁਹਾਨੂੰ ਕੰਪਰੈਸ਼ਨ ਜੁਰਾਬਾਂ (Compression socks) ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਕਾਰਨ ਟਿਸ਼ੂ ‘ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਸਰੀਰ ਦਾ ਤਰਲ ਪਦਾਰਥ ਪੈਰਾਂ ਦੇ ਨੇੜੇ ਜਮ੍ਹਾ ਨਹੀਂ ਹੋ ਪਾਉਂਦਾ।

ਦਾਲਚੀਨੀ ਅਤੇ ਨਿੰਬੂ : ਦਾਲਚੀਨੀ ਅਤੇ ਨਿੰਬੂ ਪੈਰਾਂ ਦੀ ਸੋਜ ਨੂੰ ਬਹੁਤ ਜਲਦੀ ਘੱਟ ਕਰ ਸਕਦੇ ਹਨ। ਇਸ ਦੇ ਲਈ ਦਾਲਚੀਨੀ, ਨਿੰਬੂ, ਦੁੱਧ ਅਤੇ ਜੈਤੂਨ ਦੇ ਤੇਲ ਦਾ ਪੇਸਟ ਬਣਾ ਕੇ ਰਾਤ ਨੂੰ ਪੈਰਾਂ ‘ਤੇ ਲੱਗਾ ਰਹਿਣ ਦਿਓ। ਸਵੇਰੇ ਇਸ ਨੂੰ ਸਾਫ਼ ਕਰ ਲਓ। ਇਸ ਪੇਸਟ ਨਾਲ ਗਰਭਵਤੀ ਔਰਤਾਂ ਨੂੰ ਕਾਫੀ ਰਾਹਤ ਮਿਲੇਗੀ।

ਬੇਕਿੰਗ ਸੋਡਾ : ਬੇਕਿੰਗ ਸੋਡਾ ਤੇ ਚੌਲਾਂ ਦਾ ਪਾਣੀ ਦੋਵੇਂ ਹੀ ਪੈਰਾਂ ਦੀ ਸੋਜ ਨੂੰ ਘੱਟ ਕਰਦੇ ਹਨ ਪਰ ਜੇਕਰ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਪੈਰਾਂ ਨੂੰ 15-20 ਮਿੰਟ ਤੱਕ ਇਸ ‘ਚ ਰੱਖਿਆ ਜਾਵੇ ਤਾਂ ਸੋਜ ਤੋਂ ਜਲਦੀ ਆਰਾਮ ਮਿਲਦਾ ਹੈ।

ਨਿੰਬੂ ਦੀ ਵਰਤੋਂ ਕਰੋ : ਨਿੰਬੂ ਵਿੱਚ ਮੌਜੂਦ ਐਂਟੀਆਕਸੀਡੈਂਟ ਪੈਰਾਂ ਦੀ ਸੋਜ ਨੂੰ ਬਹੁਤ ਜਲਦੀ ਘੱਟ ਕਰ ਸਕਦੇ ਹਨ। ਇਸ ਦੇ ਲਈ ਪੈਰਾਂ ‘ਤੇ ਨਿੰਬੂ ਦਾ ਰਸ ਰਗੜੋ। ਸੋਜ ਦੀ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਪਾਇਆ ਜਾ ਸਕਦਾ ਹੈ।

Share: