ਗੈਰਾਜ `ਚ ਨੌਕਰੀ ਤੋਂ ਲੈਕੇ ਇੰਟਰਨੈਸ਼ਨਲ ਸੁਪਰਸਟਾਰ ਬਣਨ ਤੱਕ ਦਾ ਸਫ਼ਰ

ਗੈਰਾਜ `ਚ ਨੌਕਰੀ ਤੋਂ ਲੈਕੇ ਇੰਟਰਨੈਸ਼ਨਲ ਸੁਪਰਸਟਾਰ ਬਣਨ ਤੱਕ ਦਾ ਸਫ਼ਰ

ਜੇਕਰ ਅਨਿਲ ਕਪੂਰ ਨੂੰ ਬਾਲੀਵੁੱਡ ਦਾ ਸਭ ਤੋਂ ਫਿੱਟ ਐਕਟਰ ਕਿਹਾ ਜਾਵੇ ਤਾਂ ਬਿਲਕੁਲ ਵੀ ਗਲਤ ਨਹੀਂ ਹੋਵੇਗਾ। 65 ਸਾਲ ਦੀ ਉਮਰ ਵਿੱਚ ਵੀ ਅਨਿਲ ਕਪੂਰ ਜਿੰਨਾ ਫਿੱਟ ਨਜ਼ਰ ਆਉਂਦਾ ਹੈ, ਉਹ ਹਰ ਕਿਸੇ ਲਈ ਸੰਭਵ ਨਹੀਂ ਹੁੰਦਾ। ਉਸ ਨੂੰ ਦੇਖ ਕੇ ਸ਼ਾਇਦ ਹੀ ਕੋਈ ਕਹਿ ਸਕੇ ਕਿ ਉਹ 65 ਸਾਲਾਂ ਦੇ ਹਨ।

ਇਨ੍ਹਾਂ ਨੂੰ ਦੇਖ ਕੇ ਲੋਕਾਂ ਦੀ ਜ਼ੁਬਾਨ ‘ਤੇ ਇਕ ਹੀ ਸ਼ਬਦ ਆਉਂਦਾ ਹੈ ਝੱਕਾਸ (Anil KapoorJhakaas)। ਅੱਜ ਅਨਿਲ ਕਪੂਰ ਦਾ ਜਨਮਦਿਨ (Anil Kapoor Birthday) ਹੈ। ਉਹ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ‘ਤੇ ਸਿਤਾਰੇ ਅਤੇ ਪ੍ਰਸ਼ੰਸਕ ਅਨਿਲ ਕਪੂਰ ਨੂੰ ਸੋਸ਼ਲ ਮੀਡੀਆ ‘ਤੇ ਵਧਾਈ ਦੇ ਰਹੇ ਹਨ।

ਅਨਿਲ ਕਪੂਰ ਦਾ ਜਨਮ 24 ਦਸੰਬਰ 1956 ਨੂੰ ਹੋਇਆ ਸੀ। ਅਨਿਲ ਕਪੂਰ ਦੇ ਪਿਤਾ ਸੁਰਿੰਦਰ ਕਪੂਰ ਵੀ ਇੱਕ ਫਿਲਮ ਨਿਰਮਾਤਾ ਸਨ ਇਸਦੇ ਬਾਵਜੂਦ ਅਨਿਲ ਕਪੂਰ ਨੂੰ ਬਾਲੀਵੁੱਡ `ਚ ਪਛਾਣ ਬਣਾਉਣ ਲਈ ਲੰਮਾ ਸੰਘਰਸ਼ ਕਰਨਾ ਪਿਆ।

ਰਾਜ ਕਪੂਰ ਦੇ ਗੈਰੇਜ ਵਿੱਚ ਕੀਤੀ ਨੌਕਰੀ

ਕਿਹਾ ਜਾਂਦਾ ਹੈ ਕਿ ਜਦੋਂ ਅਨਿਲ ਕਪੂਰ ਮੁੰਬਈ ਆਏ ਸਨ ਤਾਂ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਉਨ੍ਹਾਂ ਨੂੰ ਪੈਸਿਆਂ ਲਈ ਸ਼ੋਅਮੈਨ ਰਾਜ ਕਪੂਰ ਦੇ ਗੈਰੇਜ ਵਿੱਚ ਵੀ ਕੰਮ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਦੇ ਦਿਲ `ਚ ਫ਼ਿਲਮੀ ਹੀਰੋ ਬਣਨ ਦਾ ਸੁਪਨਾ ਜਨਮ ਲੈ ਚੁੱਕਿਆ ਸੀ। ਗੈਰਾਜ `ਚ ਨੌਕਰੀ ਦੇ ਨਾਲ ਨਾਲ ਉਹ ਫ਼ਿਲਮਾਂ `ਚ ਕੰਮ ਪਾਉਣ ਲਈ ਸੰਘਰਸ਼ ਕਰਦੇ ਰਹੇ। ਆਖ਼ਰਕਾਰ ਉਨ੍ਹਾਂ ਦਾ ਸੰਘਰਸ਼ ਰੰਗ ਲੈ ਆਇਆ ਅਤੇ ਬਾਲੀਵੁੱਡ ਵਿੱਚ ਅਨਿਲ ਕਪੂਰ ਨੂੰ ਆਪਣਾ ਪਹਿਲਾ ਬ੍ਰੇਕ ਮਿਲ ਗਿਆ।

`ਹਮਾਰੇ ਤੁਮਹਾਰੇ` ਸੀ ਅਨਿਲ ਦੀ ਪਹਿਲੀ ਫ਼ਿਲਮ

ਅਨਿਲ ਕਪੂਰ ਨੇ ਆਪਣੀ ਸ਼ੁਰੂਆਤ ਉਮੇਸ਼ ਮਹਿਰਾ ਦੀ ਫਿਲਮ ‘ਹਮਾਰੇ ਤੁਮਹਾਰੇ’ ਨਾਲ ਕੀਤੀ ਸੀ। ‘ਹਮ ਪੰਚ’ ਅਤੇ ‘ਸ਼ਕਤੀ’ ਵਰਗੀਆਂ ਫਿਲਮਾਂ ‘ਚ ਸਹਾਇਕ ਭੂਮਿਕਾਵਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ 1983 ‘ਚ ਆਈ ਫਿਲਮ ‘ਵੋਹ ਸੱਤ ਦਿਨ ਸੇ’ ਤੋਂ ਪਹਿਲਾ ਵੱਡਾ ਬ੍ਰੇਕ ਮਿਲਿਆ।

ਮਿਸਟਰ ਇੰਡੀਆ ਤੋਂ ਮਿਲੀ ਸ਼ੋਹਰਤ

ਯਸ਼ ਚੋਪੜਾ ਦੀ 1984 ਵਿੱਚ ਆਈ ਫ਼ਿਲਮ ਮਸ਼ਾਲ ਤੋਂ ਅਨਿਲ ਕਪੂਰ ਨੂੰ ਪਛਾਣ ਮਿਲੀ। ਪਰ ਅਨਿਲ ਕਪੂਰ ਨੂੰ ਅਸਲ ਪ੍ਰਸਿੱਧੀ ਸ਼ੇਖਰ ਕਪੂਰ ਦੀ ਫਿਲਮ ‘ਮਿਸਟਰ ਇੰਡੀਆ’ ਤੋਂ ਮਿਲੀ। ‘ਮਿਸਟਰ ਇੰਡੀਆ’ ਇੱਕ ਹਿੱਟ ਫ਼ਿਲਮ ਸਾਬਤ ਹੋਈ। ਇਸ ਤੋਂ ਇਲਾਵਾ ਸ਼੍ਰੀਦੇਵੀ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

ਮਿਸਟਰ ਇੰਡੀਆ ਦਾ ਦਿਲਚਸਪ ਕਿੱਸਾ

ਸ਼ੇਖਰ ਕਪੂਰ ਦੀ ਫਿਲਮ ‘ਮਿਸਟਰ ਇੰਡੀਆ’ ਨੇ ਅਨਿਲ ਨੂੰ ਸਰਵੋਤਮ ਅਦਾਕਾਰ ਲਈ ਫਿਲਮਫੇਅਰ ਨਾਮਜ਼ਦ ਕੀਤਾ। ਅਨਿਲ ਕਪੂਰ ਮਿਸਟਰ ਇੰਡੀਆ ਤੋਂ ਸੁਪਰਸਟਾਰ ਬਣ ਗਏ ਪਰ ਇਸ ਫਿਲਮ ‘ਚ ਉਨ੍ਹਾਂ ਨੂੰ ਮਿਲਣ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ। ਇਹ ਫਿਲਮ ਅਸਲ ਵਿੱਚ ਉਸ ਨੂੰ ਮਿਲਣ ਵਾਲੀ ਨਹੀਂ ਸੀ। ਸ਼ੇਖਰ ਕਪੂਰ ਨੇ ਉਸ ਲਈ ਇਹ ਰੋਲ ਵੀ ਨਹੀਂ ਲਿਖਿਆ ਸੀ।

ਸ਼ੇਖਰ ਕਪੂਰ ਇਸ ਫਿਲਮ ‘ਚ ਅਮਿਤਾਭ ਬੱਚਨ ਜਾਂ ਰਾਜੇਸ਼ ਖੰਨਾ ਨੂੰ ਕਾਸਟ ਕਰਨਾ ਚਾਹੁੰਦੇ ਸਨ ਪਰ ਪਹਿਲਾਂ ਅਮਿਤਾਭ ਅਤੇ ਫਿਰ ਰਾਜੇਸ਼ ਖੰਨਾ ਨੇ ਵੀ ਉਨ੍ਹਾਂ ਨੂੰ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇਹ ਫਿਲਮ ਅਨਿਲ ਕਪੂਰ ਦੇ ਕੋਲ ਗਈ ਅਤੇ ਅੱਜ ਤੱਕ ਉਹ ਦਰਸ਼ਕਾਂ ਦੇ ਪਸੰਦੀਦਾ ਮਿਸਟਰ ਇੰਡੀਆ ਬਣੇ ਹੋਏ ਹਨ।

ਫ਼ਿਲਮ ਤੇਜ਼ਾਬ `ਚ ਬੇਹਤਰੀਨ ਅਦਾਕਾਰੀ ਲਈ ਫ਼ਿਲਮ ਫ਼ੇਅਰ

ਕਈ ਫਿਲਮਾਂ ਕਰਨ ਤੋਂ ਬਾਅਦ, ਸਾਲ 1988 ਵਿੱਚ, ਉਸਨੂੰ ਐਨ. ਚੰਦਰਾ ਦੀ ਫਿਲਮ ‘ਤੇਜ਼ਾਬ’ ਲਈ ਸਰਵੋਤਮ ਅਦਾਕਾਰ ਦਾ ਪਹਿਲਾ ਫਿਲਮਫੇਅਰ ਪੁਰਸਕਾਰ ਮਿਲਿਆ। ਇਸ ਤੋਂ ਬਾਅਦ ਇਕ ਵਾਰ ਫਿਰ 1992 ‘ਚ ਫਿਲਮ ‘ਬੇਟਾ’ ਤੋਂ ਉਹ ਬੈਸਟ ਐਕਟਰ ਬਣੇ। ਇਸ ਤੋਂ ਬਾਅਦ ਅਨਿਲ ਕਪੂਰ ਨੇ ਕਈ ਸਫਲ ਫਿਲਮਾਂ ਕੀਤੀਆਂ। ਇਨ੍ਹਾਂ ‘ਚ 1997 ‘ਚ ‘ਵਿਰਾਸਤ’, 1999 ‘ਚ ‘ਬੀਵੀ ਨੰਬਰ-1’, ‘ਤਾਲ’, ‘ਪੁਕਾਰ’ ਅਤੇ ‘ਨੋ ਐਂਟਰੀ’ ਵਰਗੇ ਨਾਂ ਸ਼ਾਮਲ ਹਨ। 2008 ਵਿੱਚ, ਉਸਨੇ ਡੈਨੀ ਬੋਇਲ ਦੀ ਅਕੈਡਮੀ ਅਵਾਰਡ ਜੇਤੂ ਫਿਲਮ ਸਲੱਮਡੌਗ ਮਿਲੀਅਨੇਅਰ ਵਿੱਚ ਵੀ ਕੰਮ ਕੀਤਾ।

ਕਈ ਸੁਪਰਹਿੱਟ ਫਿਲਮਾਂ ‘ਚ ਕੀਤਾ ਕੰਮ 

ਇਸ ਤੋਂ ਬਾਅਦ ਅਨਿਲ ਕਪੂਰ ਨੇ ਕਈ ਜ਼ਬਰਦਸਤ ਫਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਨੇ ‘ਰਾਮ ਲਖਨ’, ‘ਜੁਦਾਈ’, ‘ਨਾਇਕ’, ‘ਦਿਲ ਧੜਕਨੇ ਦੋ’, ‘ਵੈਲਕਮ’ ਸਮੇਤ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ। ਹਰ ਫਿਲਮ ‘ਚ ਉਨ੍ਹਾਂ ਦੀ ਕਾਫੀ ਤਾਰੀਫ ਹੋਈ। ਉਨ੍ਹਾਂ ਨੂੰ ਸ਼੍ਰੀਦੇਵੀ, ਮਾਧੁਰੀ ਦੀਕਸ਼ਿਤ, ਜੂਹੀ ਚਾਵਲਾ ਨਾਲ ਖੂਬ ਪਸੰਦ ਕੀਤਾ ਗਿਆ ਸੀ।

ਨਿਮਾਣੇ ਸੁਭਾਅ ਕਰਕੇ ਹਰ ਕਿਸੇ ਦੇ ਚਹੇਤੇ ਹਨ ਅਨਿਲ ਕਪੂਰ

ਅਨਿਲ ਕਪੂਰ ਜਿੰਨੇ ਵੱਡੇ ਸੁਪਰਸਟਾਰ ਹਨ, ਉਨ੍ਹਾਂ ਹੀ ਹਲੀਮ ਸੁਭਾਅ ਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ, ਸਗੋਂ ਫ਼ਿਲਮੀ ਭਾਈਚਾਰਾ ਯਾਨਿ ਕਿ ਉਨ੍ਹਾਂ ਦੇ ਕੋ ਸਟਾਰਜ਼ ਵੀ ਉਨ੍ਹਾਂ ਦੀਆਂ ਤਾਰੀਫ਼ਾਂ ਕਰਦੇ ਨਹੀਂ ਥਕਦੇ। ਉਹ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਇਸ ਦੇ ਨਾਲ ਫ਼ਿਲਮ ਦੇ ਸੈੱਟ `ਤੇ ਸਪਾਟਬੁਆਏ ਨਾਲ ਵੀ ਬੇਹੱਦ ਨਿਮਰਤਾ ਤੇ ਪਿਆਰ ਨਾਲ ਗੱਲ ਕਰਦੇ ਹਨ।

ਹਾਲੀਵੁਡ `ਚ ਵੀ ਬਣਾਈ ਪਛਾ

ਬਾਲੀਵੁਡ `ਚ ਤਾਂ ਅਨਿਲ ਕਪੂਰ ਸੁਪਰਸਟਾਰ ਬਣ ਹੀ ਚੁਕੇ ਹਨ। ਇਸ ਦੇ ਨਾਲ ਹੀ ਉਹ ਹਾਲੀਵੁੱਡ `ਚ ਵੀ ਨਾਂਅ ਤੇ ਸ਼ਹੋਰਤ ਕਮਾ ਚੁੱਕੇ ਹਨ। ਉਨ੍ਹਾਂ ਨੇ ਸਲੰਮਡੌਗ ਮਿਲੀਅਨੇਅਰ ਵਰਗੀ ਇਂਟਰਨੈਸ਼ਨਲ ਹਿੱਟ ਫ਼ਿਲਮ `ਚ ਕੰਮ ਕੀਤਾ। ਇਸ ਫ਼ਿਲਮ ਨੇ ਕਈ ਆਸਕਰ ਐਵਾਰਡ ਜਿੱਤੇ ਸੀ। ਇਸ ਦੇ ਨਾਲ ਹੀ ਅਨਿਲ ਕਪੂਰ ਨੇ ਹਾਲੀਵੁੱਡ ਸਟਾਰ ਟੌਮ ਕਰੂਜ਼ ਨਾਲ ਮਿਸ਼ਨ ਇੰਪਾਸੀਬਲ ;ਚ ਵੀ ਕੰਮ ਕੀਤਾ ਹੈ।

ਫ਼ੈਮਿਲੀ ਮੈਨ ਹਨ ਅਨਿਲ ਕਪੂਰ

ਅਨਿਲ ਕਪੂਰ ਨੂੰ ਫ਼ੈਮਿਲੀ ਮੈਨ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਬਾਲੀਵੁੱਡ ਕਰੀਅਰ ਦੌਰਾਨ ਕਦੇ ਵੀ ਕਿਸੇ ਅਭਿਨੇਤਰੀ ਜਾਂ ਉਨ੍ਹਾਂ ਦੀ ਕੋ ਸਟਾਰ ਨਾਲ ਨਾਂਅ ਨਹੀਂ ਜੋੜਿਆ ਗਿਆ। ਕਿਹਾ ਜਾਂਦਾ ਹੈ ਕਿ ਉਹ ਆਪਣੀ ਪਤਨੀ ਸੁਨੀਤਾ ਕਪੂਰ ਨੂੰ ਬੇਹੱਦ ਪਿਆਰ ਕਰਦੇ ਹਨ ਉਨ੍ਹਾਂ ਦੀ ਬੇਟੀਆਂ ਸੋਨਮ ਕਪੂਰ ਤੇ ਰੀਆ ਕਪੂਰ ਬਾਲੀਵੁੱਡ ਸਟਾਰ ਤੇ ਫ਼ਿਲਮ ਨਿਰਮਾਤਾ ਹਨ। ਇਸ ਦੇ ਨਾਲ ਉਨ੍ਹਾਂ ਦਾ ਬੇਟਾ ਹਰਸ਼ਵਰਧਨ ਕਪੂਰ ਇਸ ਸਮੇਂ ਬਾਲੀਵੁੱਡ ;`ਚ ਪੈਰ ਜਮਾਉਣ ਲਈ ਸੰਘਰਸ਼ ਕਰ ਰਿਹਾ ਹੈ।

Share: