ਸਮੱਗਰੀ- 100 ਗਰਾਮ ਖੋਇਆ, 100 ਗਰਾਮ ਪਨੀਰ, ਪੰਜਾਹ ਗਰਾਮ ਆਲੂ ਉਬਲੇ ਹੋਏ, ਦੋ ਗਰਾਮ ਗਰਮ ਮਸਾਲਾ, 10 ਗਰਾਮ ਲਾਲ ਸ਼ਿਮਲਾ ਮਿਰਚ, 10 ਗਰਾਮ ਹਰੀ ਸਿਮਲਾ ਮਿਰਚ, ਸਵਾਦ ਅਨੁਸਾਰ ਨਮਕ, ਪੰਜ ਗਰਾਮ ਸਫੈਦ ਮਿਰਚ, ਕੱਟੇ ਹੋਈ ਪੰਜ ਗਰਾਮ ਹਰੀ ਮਿਰਚ, ਪੰਜ ਗਰਾਮ ਅਦਰਕ ਕੱਟਿਆ ਹੋਇਆ।
ਵਿਧੀ-ਕੱਦੂਕਸ਼ ਕੀਤਾ ਹੋਇਆ ਪਨੀਰ, ਉਬਲੇ ਹੋਏ ਆਲੂ ਇੱਕ ਥਾਂ ਮਿਕਸ ਕਰੋ। ਇਸ ਵਿੱਚ ਸਾਰੇ ਮਸਾਲੇ, ਲਾਲ ਤੇ ਹਰੀ ਸ਼ਿਮਲਾ ਮਿਰਚ ਪਾਓ। ਇਸ ਨੂੰ ਮਿਕਸ ਕਰ ਕੇ 10 ਮਿੰਟ ਰੱਖੋ। ਇਸ ਤੋਂ ਬਾਅਦ ਇਸ ਸਮੱਗਰੀ ਦੇ ਗੋਲੇ ਬਣਾ ਕੇ ਰੱਖੋ ਜਾਂ ਚੌਰਸ ਜਾਂ ਲੰਬੀਆਂ ਬਣਾ ਲਓ। ਫਿਰ ਇਸ ਵਿੱਚ ਹਰੀ ਸ਼ਿਮਲਾ ਮਿਰਚ ਦੀ ਕੋਟਿੰਗ ਲਾਓ ਤੇ ਫਿਰ ਲਾਲ ਸ਼ਿਮਲਾ ਮਿਰਚ ਦੀ ਕੋਟਿੰਗ ਲਾਓ। ਇਸ ਸੀਖ ਕਬਾਬ ਨੂੰ ਤੰਦੂਰ ਵਿੱਚ ਬਰਾਊਨ ਕਲਰ ਆਉਣ ਤੱਕ ਪਕਾਓ। ਤੁਹਾਡਾ ਗਰਮਾ ਗਰਮ ਕਬਾਬ ਬਣ ਕੇ ਤਿਆਰ ਹੈ। ਇਸ ਨੂੰ ਹਰੀ ਪੁਦੀਨੇ ਦੀ ਚਟਣੀ ਨਾਲ ਖਾਓ।
Posted inFood & Recipes