ਆਚਾਰੀ ਮੱਠੀ

ਆਚਾਰੀ ਮੱਠੀ

ਸਮੱਗਰੀ-ਆਟਾ 500 ਗਰਾਮ, ਇੱਕ ਵੱਡਾ ਚਮਚ ਨਮਕ, ਅਜਵਾਇਣ ਇੱਕ ਛੋਟਾ ਚਮਚ, ਤੇਲ 100 ਮਿਲੀ ਤਲਣ ਲਈ, ਚਾਟ ਮਸਾਲਾ ਬੁਰਕਣ ਲਈ, ਅੰਬ ਦਾ ਆਚਾਰ ਮਸਾਲਾ ਦੋ ਵੱਡੇ ਚਮਚ।
ਵਿਧੀ- ਵੱਡੇ ਬਾਉਲ ਵਿੱਚ ਆਟਾ ਨਮਕ, ਅਜਵਾਇਣ ਅਤੇ ਸੌ ਗਰਾਮ ਤੇਲ ਪਾ ਕੇ ਉਂਗਲੀਆਂ ਨਾਲ ਮਿਲਾਓ। ਥੋੜ੍ਹਾ ਥੋੜ੍ਹਾ ਪਾਣੀ ਪਾਉਂਦੇ ਹੋਏ ਸਖਤ ਆਟਾ ਗੁੰਨੋ। ਇਸ ਨੂੰ ਪੰਦਰਾਂ ਮਿੰਟ ਲਈ ਢੱਕ ਕੇ ਰੱਖ ਦਿਓ। ਆਟੇ ਦੇ ਛੋਟੇ-ਛੋਟੇ ਪੇੜੇ ਬਣਾ ਲਓ। ਇੱਕ ਪੇੜੇ ਦੀ ਗੋਲ ਰੋਟੀ ਵੇਲੋ। ਇਸ ਉੱਤੇ ਆਚਾਰ ਦਾ ਮਸਾਲਾ ਫੈਲਾਓ। ਰੋਟੀ ਦਾ ਇੱਕ ਸਿਰਾ ਫੜ ਕੇ ਰੋਲ ਕਰੋ। ਕਿਨਾਰੇ ਉੱਤੇ ਥੋੜ੍ਹਾ ਜਿਹਾ ਪਾਣੀ ਲਾ ਕੇ ਚਿਪਕਾਓ। ਰੋਲ ਨੂੰ ਅੱਧੇ ਇੰਚ ਚੌੜੇ ਟੁਕੜਿਆਂ ਵਿੱਚ ਕੱਟ ਲਓ। ਸਾਰੇ ਕੱਟੇ ਹੋਏ ਟੁਕੜਿਆਂ ਦੇ ਹਿੱਸੇ ਨੂੰ ਹਥੇਲੀ ਨਾਲ ਹਲਕਾ ਦਬਾਓ। ਬਚੇ ਹੋਏ ਆਟੇ ਦੇ ਛੋਟੇ-ਛੋਟੇ ਪੇੜੇ ਬਣਾ ਕੇ ਮੱਠੀਆਂ ਤਿਆਰ ਕਰ ਲਓ। ਇਨ੍ਹਾਂ ਮੱਠੀਆਂ ਨੂੰ ਗਰਮ ਤੇਲ ਵਿੱਚ ਮੱਧਮ ਸੇਕ ਉੱਤੇ ਸੁਨਹਿਰਾ ਭੂਰਾ ਤੇ ਕੁਰਕੁਰਾ ਹੋਣ ਤੱਕ ਤਲੋ। ਠੰਢਾ ਕਰ ਕੇ ਏਅਰਟਾਈਟ ਡੱਬੇ ਵਿੱਚ ਭਰੋ। ਇਸ ਵੀਹ-ਪੱਚੀ ਦਿਨਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ।

Share: