ਚੋਣ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਉਹ ਭਵਿੱਖ ਵਿੱਚ ਕਿਸੇ ਦਲ ਲਈ ਰਣਨੀਤੀ ਨਹੀਂ ਬਣਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਧਰਮ ਵਰਤਣ ਦੇਣ ਤੋਂ ਲੈ ਕੇ ਵੋਟਿੰਗ ਪ੍ਰੋਗਰਾਮ ਤੇ ਨਿਯਮਾਂ ਵਿੱਚ ਢਿੱਲ ਦੇਣ ਤੱਕ ਚੋਣ ਕਮਿਸ਼ਨ ਨੇ ਭਗਵਾ ਪਾਰਟੀ ਦੀ ਸਹਾਇਤਾ ਲਈ ਸਭ ਕੁੱਝ ਕੀਤਾ। ਇਸ ਤਰ੍ਹਾਂ ਦਾ ਪੱਖਪਾਤੀ ਚੋਣ ਕਮਿਸ਼ਨ ਕਦੇ ਨਹੀਂ ਦੇਖਿਆ, ਉਸ ਨੇ ਭਾਜਪਾ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ।
ਹੁਣ ਭਵਿੱਖ ’ਚ ਕਿਸੇ ਦਲ ਲਈ ਚੋਣ ਰਣਨੀਤੀ ਨਹੀਂ ਬਣਾਵਾਂਗਾ, ਚੋਣ ਕਮਿਸ਼ਨ ਭਾਜਪਾ ਦੀ ਕਠਪੁਤਲੀ: ਪ੍ਰਸ਼ਾਂਤ ਕਿਸ਼ੋਰ
