ਰੁਦਰਪ੍ਰਯਾਗ : ਸੋਨਪ੍ਰਯਾਗ ਨੇੜੇ ਮਨਕਟੀਆ ਵਿਚ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਵੀਰਵਾਰ ਨੂੰ ਕੇਦਾਰਨਾਥ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਮਨਕਟੀਆ ਸਲਾਈਡਿੰਗ ਜ਼ੋਨ ਵਿਖੇ ਢਿੱਗਾਂ ਡਿੱਗਣ ਕਰਕੇ ਸੜਕੀ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਜਿਸ ਕਰਕੇ ਪ੍ਰਸ਼ਾਸਨ ਨੂੰ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰਨੀ ਪਈ ਹੈ। ਪੁਲੀਸ ਅਧਿਕਾਰੀਆਂਨੇ ਕਿਹਾ ਕਿ ਕੁਝ ਤੀਰਥ ਯਾਤਰੀ ਜੋ ਗੌਰੀਕੁੰਡ ਤੋਂ ਪਰਤਦੇ ਹੋਏ ਸਲਾਈਡਿੰਗ ਜ਼ੋਨ ਵਿਚ ਫਸ ਗਏ ਸਨ, ਨੂੰ ਰਾਜ ਆਫ਼ਤ ਰਿਸਪੌਂਸ ਫੋਰਸ (SDRF) ਦੇ ਅਮਲੇ ਵੱਲੋਂ ਸੁਰੱਖਿਅਤ ਕੱਢ ਕੇ ਸੋਨਪ੍ਰਯਾਗ ਲਿਆਂਦਾ ਗਿਆ। ਹਾਲ ਦੀ ਘੜੀ ਇਹਤਿਆਤੀ ਉਪਰਾਲੇ ਵਜੋਂ ਕੇਦਾਰਨਾਥ ਯਾਤਰਾ ਰੋਕੀ ਗਈ ਹੈ।
Posted inNews
Kedarnath Yatra Route ਸੋਨਪ੍ਰਯਾਗ ਨੇੜੇ ਢਿੱਗਾਂ ਡਿੱਗਣ ਕਰਕੇ ਕੇਦਾਰਨਾਥ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ

