ਨਵੀਂ ਦਿੱਲੀ/ਮੁੰਬਈ: ਦਿੱਲੀ-ਸ੍ਰੀਨਗਰ ਉਡਾਣ ਦਾ ਸੰਚਾਲਨ ਕਰ ਰਹੇ ਇੰਡੀਗੋ ਦੇ ਪਾਇਲਟ ਨੇ ਬੀਤੇ ਦਿਨ ਗੜੇਮਾਰੀ ਤੋਂ ਬਚਣ ਲਈ ਸ਼ੁਰੂਆਤ ਵਿੱਚ ਲਾਹੌਰ ਏਅਰ ਟਰੈਫਿਕ ਕੰਟਰੋਲ ਤੋਂ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਮੰਗੀ ਸੀ ਪਰ ਉਸ ਦੀ ਮੰਗ ਨਾਮਨਜ਼ੂਰ ਕਰ ਦਿੱਤੀ ਗਈ। ਉਡਾਣ ਨੰਬਰ 6ਈ 2142 ਨਾਲ ਬੀਤੇ ਦਿਨ ਵਾਪਰੀ ਘਟਨਾ ਦੀ ਜਾਂਚ ਡੀਜੀਸੀਏ ਵੱਲੋਂ ਕੀਤੀ ਜਾ ਰਹੀ ਹੈ। ਜਹਾਜ਼ ’ਚ ਟੀਐੱਮਸੀ ਦੇ ਸੰਸਦ ਮੈਂਬਰ ਸਣੇ 220 ਤੋਂ ਵੱਧ ਵਿਅਕਤੀ ਸਵਾਰ ਸਨ ਅਤੇ ਪਾਇਲਟ ਨੇ ਸ੍ਰੀਨਗਰ ਹਵਾਈ ਅੱਡੇ ਨੂੰ ਹੰਗਾਮੀ ਸਥਿਤੀ ਬਾਰੇ ਸੂਚਨਾ ਦਿੱਤੀ।
Posted inNews