ਸ਼ਹਿਣਾ : ਸੋਸ਼ਲ ਮੀਡੀਏ ’ਤੇ ਹਵਾਈ ਫਾਇੰਗ ਕਰਨ ਸਬੰਧੀ ਅਤੇ ਗੀਤ ਲਾਉਣ ਸਬੰਧੀ ਵੀਡੀਓ ਅਪਲੋਡ ਕਰਨ ’ਤੇ ਥਾਣਾ ਸ਼ਹਿਣਾ ਥਾਣੇ ਅਧੀਨ ਆਉਂਦੇ ਪਿੰਡ ਭਗਤਪੁਰਾ ਦੇ ਦੋ ਵਿਅਕਤੀਆਂ ਖਿਲਾਫ਼ ਧਾਰਾ 125, 223, 3 ਬੀਐੱਨਐੱਸ ਦੀ ਉਲੰਘਣਾ ਦਾ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਲਵਪ੍ਰੀਤ ਸਿੰਘ ਅਤੇ ਅੰਗਰੇਜ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਦੋਵੇਂ ਆਪਸ ’ਚ ਚਾਚਾ ਭਤੀਜਾ ਹਨ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਨਹੀਂ ਹੋਈ ਹੈ। ਐਸਐਚਓ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਅਸਲਾ ਕਲਚਰ ਨੂੰ ਉਤਸ਼ਾਹਤ ਕਰਨ ’ਤੇ ਕਾਰਵਾਈ ਕੀਤੀ ਗਈ ਹੈ। ਪੁਲੀਸ ਨੂੰ ਇਸ ਦੀ ਇਤਲਾਹ ਮੋਹਤਬਰਾਂ ਵੱਲੋਂ ਦਿੱਤੀ ਗਈ ਸੀ। ਦੂਜੇ ਪਾਸੇ ਅੰਗਰੇਜ ਸਿੰਘ ਨੇ ਕਿਹਾ ਕਿ ਇਹ ਵੀਡੀਓ 3 ਸਾਲ ਪੁਰਾਣੀ ਹੈ ਅਤੇ ਦੀਵਾਲੀ ਸਮੇਂ ਦੀ ਹੈ। ਸਿਆਸੀ ਰੰਜਿਸ਼ ਤਹਿਤ ਹੁਣ ਪਰਚਾ ਕਰਵਾਇਆ ਗਿਆ ਹੈ।
Posted inNews