ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਹੌਂਡੂਰਸ ਦੇ ਹਮਰੁਤਬਾ ਐਡੁਆਰਡੋ ਐਨਰਿਕ ਰੇਇਨਾ ਗਾਰਸੀਆ ਨਾਲ ਇਥੇ ਮੀਟਿੰਗ ਕਰਕੇ ਦੋਵੇਂ ਮੁਲਕਾਂ ਵਿਚਕਾਰ ਸਬੰਧਾਂ ਬਾਰੇ ਚਰਚਾ ਕੀਤੀ। ਭਾਰਤ ਦੌਰੇ ’ਤੇ ਆਏ ਗਾਰਸੀਆ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ ਕਰਦੇ ਹਨ ਅਤੇ ਭਾਰਤ ਨਾਲ ਡਟ ਕੇ ਖੜ੍ਹੇ ਹਨ। ਜੈਸ਼ੰਕਰ ਨੇ ਗਾਰਸੀਆ ਵੱਲੋਂ ਅਤਿਵਾਦ ਖ਼ਿਲਾਫ਼ ਦਿੱਤੇ ਬਿਆਨ ਦੀ ਸ਼ਲਾਘਾ ਕੀਤੀ। ਇਸ ਮੌਕੇ ਦੋਵੇਂ ਆਗੂਆਂ ਨੇ ਹੌਂਡੂਰਸ ਦੇ ਇਥੇ ਸਫ਼ਾਰਤਖਾਨੇ ਦਾ ਉਦਘਾਟਨ ਵੀ ਕੀਤਾ। ਜੈਸ਼ੰਕਰ ਨੇ ਭਾਰਤ ਸਰਕਾਰ ਅਤੇ ਮੁਲਕ ਦੇ ਲੋਕਾਂ ਦੀ ਤਰਫ਼ੋਂ ਹੌਂਡੂਰਸ ਦੇ ਲੋਕਾਂ ਅਤੇ ਉਥੋਂ ਦੀ ਸਰਕਾਰ ਨੂੰ ਵਧਾਈ ਦਿੱਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਦੋਵੇਂ ਆਗੂਆਂ ਨੇ ਸਿਹਤ, ਡਿਜੀਟਲ ਸੈਕਟਰ, ਊਰਜਾ ਅਤੇ ਆਫ਼ਤ ਪ੍ਰਬੰਧਨ ’ਚ ਸੰਭਾਵਨਾਵਾਂ ਸਮੇਤ ਹੋਰ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ।
Posted inNews