ਭਾਰਤ-ਪਾਕਿ ਵਿਚਾਲੇ ‘ਸਥਾਈ ਗੋਲੀਬੰਦੀ’ ਲਈ ਉਸਾਰੂ ਭੂਮਿਕਾ ਨਿਭਾਵਾਂਗੇ: ਚੀਨ

ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਸਥਾਈ ਗੋਲੀਬੰਦੀ ਲਈ ਉਸਾਰੂ ਭੂਮਿਕਾ ਨਿਭਾਏਗਾ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਚੀਨ ਦੇ ਸਿਖਰਲੇ ਕੂਟਨੀਤਕ ਵਾਂਗ ਯੀ ਨਾਲ ਵਾਰਤਾ ਲਈ ਇੱਥੇ ਪਹੁੰਚੇ ਹਨ। ਭਾਰਤ-ਪਾਕਿ ਤਣਾਅ ਤੋਂ ਬਾਅਦ ਚੀਨ ਦੀ ਯਾਤਰਾ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਉੱਚ ਪੱਧਰੀ ਅਧਿਕਾਰੀ ਹਨ। ਡਾਰ ਵੱਲੋਂ ਚੀਨ ਨਾਲ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੇ ਜਾਣ ਦੀ ਉਮੀਦ ਹੈ ਜਿਨ੍ਹਾਂ ’ਚ ਸਿੰਧੂ ਜਲ ਸੰਧੀ ਮੁਅੱਤਲ ਕਰਨ ਸਬੰਧੀ ਭਾਰਤ ਦਾ ਫ਼ੈਸਲਾ ਵੀ ਸ਼ਾਮਲ ਹੋ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ, ‘ਚੀਨ ਤੇ ਪਾਕਿਸਤਾਨ ਪੁਰਾਣੇ ਰਣਨੀਤਕ ਸਹਿਯੋਗੀ ਤੇ ਭਾਈਵਾਲ ਹਨ।’

Share: