ਸ਼ਾਹ ਵੱਲੋਂ ਮਾਊਂਟ ਮਕਾਲੂ ਚੜ੍ਹਨ ਲਈ ਆਈਟੀਬੀਪੀ ਜਵਾਨਾਂ ਨੂੰ ਵਧਾਈ

ਸ਼ਾਹ ਵੱਲੋਂ ਮਾਊਂਟ ਮਕਾਲੂ ਚੜ੍ਹਨ ਲਈ ਆਈਟੀਬੀਪੀ ਜਵਾਨਾਂ ਨੂੰ ਵਧਾਈ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਰਤ-ਤਿੱਬਤ ਸਰਹੱਦੀ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਨੂੰ ਦੁਨੀਆ ਦੀ ਪੰਜਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਮਕਾਲੂ ਦੀ ਚੜ੍ਹਾਈ ਕਾਮਯਾਬੀ ਨਾਲ ਪੂਰੀ ਕਰਨ ’ਤੇ ਵਧਾਈ ਦਿੱਤੀ ਹੈ। ਸ਼ਾਹ ਨੇ ਕਿਹਾ ਕਿ ਖਰਾਬ ਮੌਸਮ ਦਾ ਸਾਹਮਣਾ ਕਰਦਿਆਂ ਆਈਟੀਬੀਪੀ ਦੇ ਜਵਾਨਾਂ ਨੇ ਮਾਊਂਟ ਮਕਾਲੂ ਦੇ ਸਿਖਰ ’ਤੇ ‘ਤਿਰੰਗਾ’ ਫਹਿਰਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਸਵੱਛ ਭਾਰਤ ਮੁਹਿੰਮ’ ਤੋਂ ਪ੍ਰੇਰਿਤ ਹੋ ਕੇ ਸਵੱਛਤਾ ਮੁਹਿੰਮ ਚਲਾਈ ਤੇ 150 ਕਿਲੋ ਕਚਰਾ ਹਟਾਇਆ। ਉਨ੍ਹਾਂ ਐਕਸ ’ਤੇ ਲਿਖਿਆ, ‘ਦੁਨੀਆ ਦੀ ਪੰਜਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਮਕਾਲੂ ਕਾਮਯਾਬੀ ਨਾਲ ਚੜ੍ਹਨ ਲਈ ਆਈਟੀਬੀਪੀ ਜਵਾਨਾਂ ਨੂੰ ਵਧਾਈ।’ ਗ੍ਰਹਿ ਮੰਤਰੀ ਨੇ ਆਈਟੀਬੀਪੀ ਦੇ ਜਵਾਨਾਂ ਦੇ ਹੌਸਲੇ ਤੇ ਪ੍ਰਤੀਬੱਧਤਾ ਦੀ ਸ਼ਲਾਘਾ ਵੀ ਕੀਤੀ।

Share: