ਸਾਬਕਾ ਰੱਖਿਆ ਸਕੱਤਰ ਅਜੈ ਕੁਮਾਰ ਨੇ ਯੂਪੀਐੈੱਸਸੀ ਚੇਅਰਮੈਨ ਵਜੋਂ ਹਲਫ਼ ਲਿਆ

ਸਾਬਕਾ ਰੱਖਿਆ ਸਕੱਤਰ ਅਜੈ ਕੁਮਾਰ ਨੇ ਯੂਪੀਐੈੱਸਸੀ ਚੇਅਰਮੈਨ ਵਜੋਂ ਹਲਫ਼ ਲਿਆ

ਨਵੀਂ ਦਿੱਲੀ : ਸਾਬਕਾ ਰੱਖਿਆ ਸਕੱਤਰ ਅਜੈ ਕੁਮਾਰ ਨੇ ਅੱਜ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੈੱਸਸੀ) ਦੇ ਚੇਅਰਮੈਨ ਵਜੋਂ ਹਲਫ਼ ਲਿਆ ਹੈ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਕਮਿਸ਼ਨ ਦੇ ਸਭ ਤੋਂ ਸੀਨੀਅਰ ਮੈਂਬਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਰਾਜ ਸ਼ੁਕਲਾ ਨੇ ਅਜੈ ਕੁਮਾਰ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਪ੍ਰੀਤੀ ਸੂਦਨ ਦਾ 29 ਅਪਰੈਲ ਨੂੰ ਕਾਰਜਕਾਲ ਖਤਮ ਮਗਰੋਂ ਯੂਪੀਐੱਸਸੀ ਚੇਅਰਮੈਨ ਦਾ ਅਹੁਦਾ ਖਾਲੀ ਸੀ। ਯੂਪੀਐੱਸਸੀ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈਏਐੱਸ), ਭਾਰਤੀ ਵਿਦੇਸ਼ ਸੇਵਾਵਾਂ ਅਤੇ ਭਾਰਤੀ ਪੁਲੀਸ ਸੇਵਾਵਾਂ (ਆਈਪੀਐੱਸ) ਵਾਸਤੇ ਅਧਿਕਾਰੀਆਂ ਦੀ ਚੋਣ ਲਈ ਸਿਵਲ ਸੇਵਾਵਾਂ ਪ੍ਰੀਖਿਆਵਾਂ ਕਰਵਾਉਂਦਾ ਹੈ। ਕਮਿਸ਼ਨ ਵਿੱਚ ਚੇਅਰਮੈਨ ਤੋਂ ਇਲਾਵਾ ਵੱਧ ਤੋਂ ਵੱਧ 10 ਮੈਂਬਰ ਹੋ ਸਕਦੇ ਹਨ। ਮੌਜੂਦਾ ਸਮੇਂ ਕਮਿਸ਼ਨ ’ਚ ਮੈਂਬਰਾਂ ਦੇ ਦੋ ਅਹੁਦੇ ਖਾਲੀ ਹਨ।

Share: