ਪਾਕਿ ਦੇ ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਨੂੰ ‘ਸਪੱਸ਼ਟ ਲੀਡ’ ਮਿਲੀ ਜਾਪਦੀ ਹੈ: ਐੱਨਵਾਈਟੀ ਰਿਪੋਰਟ

ਪਾਕਿ ਦੇ ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਨੂੰ ‘ਸਪੱਸ਼ਟ ਲੀਡ’ ਮਿਲੀ ਜਾਪਦੀ ਹੈ: ਐੱਨਵਾਈਟੀ ਰਿਪੋਰਟ

ਨਿਊਯਾਰਕ : ਨਿਉੂਯਾਰਕ ਟਾਈਮਜ਼ ਨੇ ਸੈਟੇਲਾਈਟ ਤਸਵੀਰਾਂ ਦਾ ਹਵਾਲਾ ਦਿੰਦਿਆਂ ਰਿਪੋਰਟ ਦਿੱਤੀ ਹੈ ਕਿ ਹਾਲ ਹੀ ਵਿੱਚ ਹੋਏ ਚਾਰ ਦਿਨ ਦੇ ਤਣਾਅ ਦੌਰਾਨ ਭਾਰਤ ਨੂੰ ਪਾਕਿਸਤਾਨ ਦੀਆਂ ਫ਼ੌਜੀ ਸਹੂਲਤਾਂ ਅਤੇ ਹਵਾਈ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਲਈ ‘ਸਪੱਸ਼ਟ ਲੀਡ’ ਮਿਲੀ ਜਾਪਦੀ ਹੈ।

ਰਿਪੋਰਟ ਅਨੁਸਾਰ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀਆਂ High-resolution ਸੈਟੇਲਾਈਟ ਤਸਵੀਰਾਂ ਭਾਰਤੀ ਹਮਲਿਆਂ ਦੌਰਾਨ ਪਾਕਿਸਤਾਨੀ ਸਹੂਲਤਾਂ ਨੂੰ ਪੁੱਜੇ ‘ਸਪੱਸ਼ਟ ਨੁਕਸਾਨ’ ਨੂੰ ਦਰਸਾਉਂਦੀਆਂ ਹਨ।

ਰਿਪੋਰਟ ਵਿੱਚ ਕਿਹਾ ਗਿਆ, ‘‘ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨ ਦੀ ਫ਼ੌਜੀ ਲੜਾਈ ਦੋ ਪਰਮਾਣੂ ਹਥਿਆਰਬੰਦ ਦੇਸ਼ਾਂ ਦਰਮਿਆਨ ਅੱਧੀ ਸਦੀ ’ਚ ਸਭ ਤੋਂ ਵੱਡੀ ਜੰਗ ਸੀ ਕਿਉਂਕਿ ਦੋਵਾਂ ਧਿਰਾਂ ਨੇ ਇੱਕ-ਦੂਜੇ ਦੇ ਹਵਾਈ ਰੱਖਿਆ ਖੇਤਰ ਦੀ ਜਾਂਚ ਕਰਨ ਅਤੇ ਫ਼ੌਜੀ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਲਈ ਡਰੋਨ ਅਤੇ ਮਿਜ਼ਾਇਲਾਂ ਦੀ ਵਰਤੋਂ ਕੀਤੀ, ਉਨ੍ਹਾਂ ਨੇ ਗੰਭੀਰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ।’’ ਰਿਪੋਰਟ ਅਨੁਸਾਰ ਸੈਟੇਲਾਈਟ ਤਸਵੀਰਾਂ ਦਰਸਾਉਂਦੀਆਂ ਹਨ ਕਿ ਜਦੋਂ ਹਮਲੇ ਵੱਡੇ ਪੱਧਰ ’ਤੇ ਹੋਏ ਸਨ ਤਾਂ ਨੁਕਸਾਨ ਕੀਤੇ ਗਏ ਦਾਅਵਿਆਂ ਤੋਂ ਕਿਤੇ ਵੱਧ ਸੀਮਤ ਸੀ ‘ਅਤੇ ਜ਼ਿਆਦਾਤਰ ਭਾਰਤ ਵੱਲੋਂ ਪਾਕਿਸਤਾਨੀ ਸਹੂਲਤਾਂ ’ਤੇ ਕੀਤੇ ਗਏ ਦਿਖਾਈ ਦਿੱਤੇ।’ ਰਿਪੋਰਟ ਵਿੱਚ ਕਿਹਾ ਗਿਆ ਕਿ ਉੱਚ-ਤਕਨੀਕੀ ਯੁੱਧ ਦੇ ਨਵੇਂ ਯੁੱਗ ’ਚ ਦੋਵਾਂ ਪਾਸਿਆਂ ਦੇ ਹਮਲਿਆਂ ਦੀਆਂ ਤਸਵੀਰਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਹਮਲੇ ਬਿਲਕੁਲ ਸਟੀਕ ਨਿਸ਼ਾਨੇ ਦੇ ਆਧਾਰ ’ਤੇ ਕੀਤੇ ਜਾਪਦੇ ਹਨ।

ਰਿਪੋਰਟ ਵਿੱਚ ਕਿਹਾ ਗਿਆ, ‘‘ਜਿੱਥੇ ਭਾਰਤ ਨੂੰ ਸਪੱਸ਼ਟ ਤੌਰ ’ਤੇ ਪਾਕਿਸਤਾਨੀ ਫ਼ੌਜੀ ਸਹੂਲਤਾਂ ਅਤੇ ਹਵਾਈ ਖੇਤਰਾਂ ਨੂੰ ਨਿਸ਼ਾਨ ਬਣਾਉਣ ’ਚ ਫਾਇਦਾ ਜਾਪਦਾ ਹੈ ਕਿਉਂਕਿ ਲੜਾਈ ਦਾ ਬਾਅਦ ਵਾਲਾ ਹਿੱਸਾ ਹਮਲਿਆਂ ਤੇ ਤਾਕਤ ਦੇ ਪ੍ਰਦਰਸ਼ਨ ਤੋਂ ਇੱਕ-ਦੂਜੇ ਦੀਆਂ ਰੱਖਿਆ ਸਮਰੱਥਾਵਾਂ ’ਤੇ ਹਮਲਿਆਂ ’ਚ ਬਦਲ ਗਿਆ।’’

ਪਾਕਿਸਤਾਨੀ ਬੰਦਰਗਾਹ ਸ਼ਹਿਰ ਕਰਾਚੀ ਤੋਂ 100 ਮੀਲ ਤੋਂ ਵੀ ਘੱਟ ਦੂਰੀ ’ਤੇ ਸਥਿਤ ਭੋਲਾਰੀ ਹਵਾਈ ਅੱਡੇ ਬਾਰੇ ਭਾਰਤ ਦੇ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਇੱਕ ਜਹਾਜ਼ ਦੇ ਹੈਂਗਰ ਨੂੰ ਇੱਕ ਸਟੀਕ ਹਮਲੇ ਨਾਲ ਨੁਕਸਾਨ ਪਹੁੰਚਾਇਆ ਹੈ। NYT ਰਿਪੋਰਟ ਅਨੁਸਾਰ, ‘‘ਤਸਵੀਰਾਂ ਇੱਕ ਹੈਂਗਰ ਵਾਂਗ ਦਿਖਾਈ ਦੇਣ ਵਾਲੀ ਚੀਜ਼ ਦੇ ਨੁਕਸਾਨੇ ਜਾਣ ਬਾਰੇ ਸਪੱਸ਼ਟ ਦਿਖਾਉਂਦੀਆਂ ਹਨ।’’

ਇਸ ਤੋਂ ਇਲਾਵਾ ਨੂਰ ਖ਼ਾਨ ਹਵਾਈ ਅੱਡਾ, ਪਾਕਿਸਤਾਨੀ ਫ਼ੌਜ ਦੇ ਹੈੱਡਕੁਆਰਟਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਲਗਭਗ 15 ਮੀਲ ਦੀ ਰੇਂਜ ਦੇ ਅੰਦਰ ਅਤੇ ਪਾਕਿਸਤਾਨ ਦੇ ਪਰਮਾਣੂ ਹਥਿਆਰਂ ਦੀ ਨਿਗਰਾਨੀ ਅਤੇ ਰੱਖਿਆ ਕਰਨ ਵਾਲੀ ਇਕਾਈ ਤੋਂ ਥੋੜੀ ਦੂਰੀ ’ਤੇ ‘ਸ਼ਾਇਦ ਸਭ ਤੋਂ ਸੰਵੇਦਨਸ਼ੀਲ ਨਿਸ਼ਾਨਾ ਸੀ, ਜੋ ਭਾਰਤ ਨੇ ਲਗਾਇਆ।’

ਭਾਰਤੀ ਫ਼ੌਜ ਨੇ ਕਿਹਾ ਕਿ ਉਸ ਨੇ ਖਾਸ ਤੌਰ ’ਤੇ ਪਾਕਿਸਤਾਨ ਦੇ ਕੁੱਝ ਮੁੱਖ ਹਵਾਈ ਅੱਡਿਆਂ ’ਤੇ ਰਨਵੇਅ ਅਤੇ ਹੋਰ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਰਿਪੋਰਟ ਵਿੱਚ ਕਿਹਾ ਗਿਆ ‘‘ਸੈਟੇਲਾਈਟ ਤਸਵੀਰਾਂ ਨੇ ਨੁਕਸਾਨ ਦਿਖਾਇਆ।’’ ਇਹ ਵੀ ਨੋਟ ਕੀਤਾ ਗਿਆ ਕਿ 10 ਮਈ ਨੂੰ ਪਾਕਿਸਤਾਨ ਨੇ ਰਹੀਮ ਯਾਰ ਖ਼ਾਨ ਹਵਾਈ ਅੱਡੇ ਲਈ ਇੱਕ ਨੋਟਿਸ ਜਾਰੀ ਕੀਤਾ ਸੀ ਕਿ ਰਨਵੇਅ ਚਾਲੂ ਨਹੀਂ ਸੀ।

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਰਗੋਧਾ ਹਵਾਈ ਅੱਡੇ ’ਤੇ ਭਾਰਤੀ ਫ਼ੌਜ ਨੇ ਕਿਹਾ ਕਿ ਉਸ ਨੇ ਰਨਵੇਅ ਦੇ ਦੋ ਹਿੱਸਿਆਂ ’ਤੇ ਹਮਲੇ ਲਈ ਸਟੀਕ ਨਿਸ਼ਾਨਾ ਲਾਉਣ ਵਾਲੇ ਹਥਿਆਰਾਂ precision weapons ਦੀ ਵਰਤੋਂ ਕੀਤੀ ਹੈ।

‘ਪਾਕਿਸਤਾਨ ਵੱਲੋਂ ਨਿਸ਼ਾਨਾ ਬਣਾਏ ਗਏ ਸਥਾਨਾਂ ਦੀਆਂ ਸੈਟੇਲਾਈਟ ਤਸਵੀਰਾਂ ਸੀਮਤ ਹਨ ਅਤੇ ਹੁਣ ਤੱਕ ਪਾਕਿਸਤਾਨੀ ਹਮਲਿਆਂ ਕਾਰਨ ਹੋਏ ਨੁਕਸਾਨ ਨੂੰ ਸਪੱਸ਼ਟ ਤੌਰ ’ਤੇ ਨਹੀਂ ਦਿਖਾਉਂਦੀਆਂ ਹਨ, ਇੱਥੋਂ ਤੱਕ ਉਨ੍ਹਾਂ ਠਿਕਾਣਿਆਂ ’ਤੇ ਵੀ ਜਿੱਥੇ ਕੁੱਝ ਫ਼ੌਜੀ ਕਾਰਵਾਈਆਂ ਦੇ ਸਬੂਤ ਹਨ।’’

ਪਾਕਿਸਤਾਨੀ ਅਧਿਕਾਰੀਆਂ ਦੇ ਇਸ ਦਾਅਵੇ ’ਤੇ ਕਿ ਉਨ੍ਹਾਂ ਦੀਆਂ ਫ਼ੌਜਾਂ ਨੇ ਊਧਮਪੁਰ ਹਵਾਈ ਅੱਡੇ ਨੂੰ ‘ਤਬਾਹ’ ਕਰ ਦਿੱਤਾ ਹੈ, ਐੱਨਵਾਈਟੀ ਰਿਪੋਰਟ ਵਿੱਚ ਕਿਹਾ ਗਿਆ ਕਿ ‘‘12 ਮਈ ਦੀ ਇੱਕ ਤਸਵੀਰ ਨੁਕਸਾਨ ਨੂੰ ਦਰਸਾਉਂਦੀ ਨਹੀਂ ਜਾਪਦੀ।’’

ਭਾਰਤ ਨੇ 12 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ 7 ਮਈ ਨੂੰ ਸਵੇਰੇ ਅਤਿਵਾਦੀ ਬੁਨਿਆਦੀ ਢਾਂਚੇ ’ਤੇ ‘ਅਪਰੇਸ਼ਨ ਸਿੰਧੂਰ’ ਤਹਿਤ ਹਮਲੇ ਕੀਤੇ।

ਭਾਰਤੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ 8, 9, 10 ਮਈ ਨੂੰ ਭਾਰਤੀ ਫ਼ੌਜੀ ਠਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਹਥਿਆਰਬੰਦ ਬਲਾਂ ਨੇ ਰਫ਼ੀਕੀ, ਮੁਰੀਦ, ਚੱਕਲਾਲਾ, ਰਹੀਮ ਯਾਰ ਖ਼ਾਨ, ਸ਼ੁੱਕਰ ਅਤੇ ਚੁਨੀਆਂ ਸਣੇ ਕਈ ਪਾਕਿਸਤਾਨੀ ਫ਼ੌਜੀ ਠਿਕਾਣਿਆਂ ’ਤੇ ਜਵਾਬੀ ਹਮਲਾ ਕੀਤਾ।

ਪਸਰੂਰ ਅਤੇ ਸਿਆਲਕੋਟ ਐਵੀਏਸ਼ਨ ਬੇਸ ’ਤੇ ਰਾਡਾਰ ਸਾਈਟਾਂ ਸੁੱਟ ਕੇ ਸਟੀਕ ਹਥਿਆਰਾਂ ਦੀ ਵਰਤੋਂ ਕਰਕੇ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਭਾਰੀ ਨੁਕਸਾਨ ਹੋਇਆ।

ਭਾਰਤ ਅਤੇ ਪਾਕਿਸਤਾਨ ਚਾਰ ਦਿਨ ਤੱਕ ਸਰਹੱਦ ਪਾਰੋਂ ਡਰੋਨ ਅਤੇ ਮਿਜ਼ਾਇਲ ਹਮਲਿਆਂ ਤੋਂ ਬਾਅਦ 10 ਮਈ ਨੂੰ ਟਕਰਾਅ ਖ਼ਤਮ ਕਰਨ ਲਈ ਸਹਿਮਤ ਹੋਏ।

Share: