10 ਅਤਿਵਾਦੀਆਂ ਨੂੰ ਢੇਰ ਕੀਤੇ ਜਾਣ ਤੋਂ ਬਾਅਦ ਵੀ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਜਾਰੀ

10 ਅਤਿਵਾਦੀਆਂ ਨੂੰ ਢੇਰ ਕੀਤੇ ਜਾਣ ਤੋਂ ਬਾਅਦ ਵੀ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਜਾਰੀ

ਇੰਫਾਲ : ਵੀਰਵਾਰ ਸਵੇਰ ਅਸਾਮ ਰਾਈਫਲਜ਼ ਵੱਲੋਂ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿਚ ਇਕ ਮੁਕਾਬਲੇ ਦੌਰਾਨ 10 ਅਤਿਵਾਦੀਆਂ ਨੂੰ ਢੇਰ ਕੀਤੇ ਜਾਣ ਤੋਂ ਬਾਅਦ ਵੀ ਕਾਰਵਾਈ ਜਾਰੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਚੰਦੇਲ ਜ਼ਿਲ੍ਹੇ ਦੇ ਪਹਾੜੀ ਖੇਤਰ ਵਿਚ ਭਾਰਤ-ਮਿਆਂਮਾਰ ਕੋਮਾਂਤਰੀ ਸਰਹੱਦ ਦੇ ਨੇੜੇ ਹੈ, ਇਹ ਰਾਜ ਦੀ ਰਾਜਧਾਨੀ ਇੰਫਾਲ ਤੋਂ 130 ਕਿਲੋਮੀਟਰ ਦੂਰ ਹੈ ਅਤੇ ਇੱਥੇ ਬਹੁਤ ਘੱਟ ਮਨੁੱਖੀ ਆਬਾਦੀ ਹੈ।

ਕੋਹਿਮਾ ਸਥਿਤ ਰੱਖਿਆ ਪੀਆਰਓ ਨੇ ਪੀਟੀਆਈ ਨੂੰ ਦੱਸਿਆ, “ਵੀਰਵਾਰ ਸਵੇਰੇ ਵੀ ਕਾਰਵਾਈ ਜਾਰੀ ਹੈ ਅਤੇ ਹੋਰ ਜਾਣਕਾਰੀ ਉਦੋਂ ਹੀ ਸਾਂਝੀ ਕੀਤੀ ਜਾਵੇਗੀ ਜਦੋਂ ਇਹ ਖਤਮ ਹੋ ਜਾਵੇਗੀ।” ਸ਼ਾਮਲ ਅਤਿਵਾਦੀਆਂ ਦੀ ਪਛਾਣ ਬਾਰੇ ਪੁੱਛੇ ਜਾਣ ’ਤੇ ਇਕ ਕੇਂਦਰੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਢੇਰ ਕੀਤੇ ਗਏ ਅਤਿਵਾਦੀਆਂ ਦੀ ਪਛਾਣ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ। ਜ਼ਿਕਰਯੋਗ ਹੈ ਕਿ ਸਪੀਅਰ ਕੋਰ ਦੇ ਅਧੀਨ ਅਸਾਮ ਰਾਈਫਲਜ਼ ਯੂਨਿਟ ਵੱਲੋਂ 14 ਮਈ ਨੂੰ ਸ਼ੁਰੂ ਕੀਤੇ ਆਪ੍ਰੇਸ਼ਨ ਦੌਰਾਨ ਹੋਈ ਗੋਲੀਬਾਰੀ ਵਿਚ 10 ਕਾਡਰਾਂ ਨੂੰ ਬੇਅਸਰ ਕਰ ਦਿੱਤਾ ਗਿਆ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਪ੍ਰੇਸ਼ਨ ਹਾਲੇ ਵੀ ਜਾਰੀ ਹੈ।

Share: