ਵੈਨਕੂਵਰ : ਪੀਲ ਪੁਲੀਸ ਨੇ ਸ਼ਹਿਰਾਂ ਦੀਆਂ ਸੜਕਾਂ ’ਤੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਕਾਰਾਂ ਭਜਾਉਣ ਅਤੇ ਗੇੜੇ ਲਾਉਣ ਦੇ ਸ਼ੌਕੀਨ ਨੌਜਵਾਨਾਂ ਨੂੰ ਨੱਥ ਪਾਉਣ ਲਈ ਇਰੇਜ਼ (ERASE (Eliminating Racing Activities on Streets Everywhere) ਪ੍ਰੋਜੈਕਟ ਦਾ ਗਠਨ ਕੀਤਾ ਹੈ। ਪਿਛਲੇ ਤਿੰਨ ਸਾਲਾਂ ਵਿਚ ਇਸ ਤਰ੍ਹਾਂ ਦੇ ਗੈਰਕਨੂੰਨੀ ਵਰਤਾਰੇ ਵਿਚ ਹੋਏ ਵਾਧੇ ਨੂੰ ਰੋਕਣ ਲਈ ਇਸ ਪ੍ਰੋਜੈਕਟ ਬਾਰੇ ਪਿਛਲੇ ਮਹੀਨਿਆਂ ਵਿਚ ਆਮ ਲੋਕਾਂ ਤੋਂ ਵੀ ਸੁਝਾਅ ਲਏ ਗਏ। ਗ਼ੌਰਤਲਬ ਹੈ ਕਿ 2022 ਵਿਚ ਲਾਪਰਵਾਹੀ ਨਾਲ ਗੱਡੀਆਂ ਚਲਾਉਣ ਸਬੰਧੀ 800 ਚਲਾਨ ਹੋਏ, ਜਦੋਂ ਕਿ ਪਿਛਲੇ ਵਰ੍ਹੇ ਇਹ ਗਿਣਤੀ ਤਿੰਨ ਗੁਣਾ ਹੋ ਗਈ ਸੀ। ਪਰ ਪਿਛਲੇ ਦੋ ਹਫ਼ਤਿਆਂ ਵਿਚ ਹੀ ਇਸੇ ਤਰ੍ਹਾਂ ਦੇ ਮਾਮਲਿਆਂ ਸਬੰਧੀ 400 ਚਲਾਨ ਕੱਟੇ ਗਏ, 32 ਵਾਹਨ ਕਬਜੇ ’ਚ ਲਏ ਤੇ ਸਟੰਟ ਡਰਾਇਵਿੰਗ ਕਰਦੇ 26 ਵਾਹਨ ਚਾਲਕਾਂ ਦੇ ਡਰਾਇਵੰਗ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਪੀਲ ਪੁਲੀਸ ਦੇ ਡਿਪਟੀ ਚੀਫ ਮਾਰਕ ਐਂਡਰਿਊ ਨੇ ਕਿਹਾ ਕਿ ਹੁਣ ਤੋਂ ਰੈਲੀਆਂ ਵਿਚ ਸ਼ਾਮਲ ਵਾਹਨ ਚਾਲਕਾਂ ਨੂੰ 800 ਡਾਲਰ ਦਾ ਜੁਰਮਾਨਾ ਕਰਨ ਨੇ ਨਾਲ ਉਨ੍ਹਾਂ ਦੇ ਵਾਹਨਾਂ ਕਬਜੇ ਵਿਚ ਲਏ ਜਾਣਗੇ। ਇਸ ਤੋਂ ਇਲਾਵਾ ਚਾਲਕਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਨੌਜਵਾਨ ਔਰਤਾਂ ਦੇ ਇਕੱਠ ਵਾਲੀਆਂ ਥਾਵਾਂ ’ਤੇ ਬੇਤਰਤੀਬੇ ਢੰਗ ਨਾਲ ਗੇੜੇ ਲਾਉਂਦੇ ਹਨ ਅਤੇ ਉੱਚੀ ਆਵਾਜ਼ ਵਿਚ ਗਾਣੇ ਚਲਾ ਕੇ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਲੰਮੇ ਸਮੇਂ ਤੋਂ ਆਮ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ। ਪਰ ਹੁਣ ਇਰੇਜ਼ ਪ੍ਰੋਜੈਕਟ ਦੇ ਗਠਨ ਹੋਣ ਨਾਲ ਅਜਿਹੇ ਗੈਰਸਮਾਜਿਕ ਅਨਸਰਾਂ ’ਤੇ ਕਾਬੂ ਪਾ ਲਿਆ ਜਾਵੇਗਾ ਜ਼ਿਕਰਯੋਗ ਹੈ ਕਿ ਹੁਣ ਤੱਕ ਹੋਏ ਇਨ੍ਹਾਂ ਚਲਾਨਾਂ ਦੀ ਵਿਚ ਲਗਪਗ 80 ਫੀਸਦੀ ਚਲਾਨ ਪੰਜਬੀਆਂ ਦੇ ਹਨ।
Posted inNews
ਸ਼ੌਕ ਦੀ ਗੇੜੀ ਮਾਰਨ ਵਾਲਿਆਂ ਨੂੰ ਨੱਥ ਪਾਵੇਗਾ ਪੁਲੀਸ ਦਾ ਇਰੇਜ਼ ਪ੍ਰੋਜੈਕਟ
