ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਹਰਿਆਣਾ ਨੂੰ ਵਾਧੂ ਪਾਣੀ ਛੱਡੇ ਜਾਣ ਦੇ ਮਾਮਲੇ ’ਤੇ ਸਟੇਟਸ ਕੋ ਕੀਤੇ ਜਾਣ ਦੀ ਮੰਗ ਨੂੰ ਅੱਜ ਖਾਰਜ ਕਰ ਦਿੱਤਾ ਹੈ। ਹਾਲਾਂਕਿ ਹਾਈ ਕੋਰਟ ਵੱਲੋਂ ਮਾਮਲੇ ਦੀ ਅਗਲੀ ਤਰੀਕ 20 ਮਈ ਨਿਰਧਾਰਿਤ ਕੀਤੇ ਜਾਣ ਨਾਲ ਪੰਜਾਬ ਸਰਕਾਰ ਨੂੰ ਅਸਿੱਧੇ ਤਰੀਕੇ ਨਾਲ ਰਾਹਤ ਮਿਲ ਗਈ ਹੈ ਕਿਉਂਕਿ 21 ਮਈ ਤੋਂ ਡੈਮ ਫਿਲਿੰਗ ਪੀਰੀਅਡ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕ (21 ਮਈ) ਤੋਂ ਬਾਅਦ ਹਰਿਆਣਾ ਨੂੰ ਰੁਟੀਨ ਵਾਲਾ ਪਾਣੀ ਹੀ ਮਿਲਣਾ ਸ਼ੁਰੂ ਹੋ ਜਾਵੇਗਾ। ਉਂਜ ਸੁਣਵਾਈ ਦੌਰਾਨ ਬੀਬੀਐੱਮਬੀ ਅਤੇ ਹਰਿਆਣਾ ਨੇ ਪੰਜਾਬ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਦਾ ਜਵਾਬ ਦੇਣ ਲਈ ਸਮੇਂ ਦੀ ਮੰਗ ਕੀਤੀ ਸੀ।
Posted inNews
ਪੰਜਾਬ ਸਰਕਾਰ ਦੀ ਸਟੇਟਸ ਕੋ ਵਾਲੀ ਮੰਗ ਹਾਈ ਕੋਰਟ ਵੱਲੋਂ ਖਾਰਜ
