ਲੰਡਨ : ਟਰਾਂਸਪੋਰਟ ਫਾਰ ਲੰਡਨ ਨੇ ਅੱਜ ਕਿਹਾ ਕਿ ਪਾਵਰ ਫੇਲ੍ਹ ਹੋਣ ਕਾਰਨ ਸੋਮਵਾਰ ਨੂੰ ਲੰਡਨ ਦੀਆਂ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਕੁਝ ਟਿਊਬ ਲਾਈਨਾਂ (ਮੈਟਰੋ ਵਰਗੀਆਂ ਸੇਵਾਵਾਂ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਤਿੰਨ ਵਜੇ ਬੇਕਰਲੂ ਲਾਈਨ ’ਤੇ ਟਿਊਬ ਨਹੀਂ ਚੱਲੀਆਂ। ਇਸ ਤੋਂ ਇਲਾਵਾ ਉੱਤਰੀ, ਜੁਬਲੀ ਅਤੇ ਐਲਿਜ਼ਾਬੈੱਥ ਲਾਈਨ ਸੇਵਾਵਾਂ ਨੂੰ ਅੰਸ਼ਕ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ।
Posted inNews
ਲੰਡਨ: ਬਿਜਲੀ ਜਾਣ ਕਾਰਨ ਟਿਊਬ ਸੇਵਾਵਾਂ ਪ੍ਰਭਾਵਿਤ
