ਫਰੀਦਕੋਟ : ਸੀਆਈਏ ਸਟਾਫ ਫ਼ਰੀਦਕੋਟ ਦੀ ਗੱਡੀ ਵੱਲੋਂ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ ਇੱਕ ਦੀ ਮੌਤ ਹੋ ਗਈ ਜਦੋਂਕਿ ਦੂਜਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਫਰੀਦਕੋਟ ਦੀ ਗੱਡੀ ਦੋ ਨੌਜਵਾਨਾਂ ਦਾ ਪਿੱਛਾ ਕਰ ਰਹੀ ਸੀ। ਸੂਚਨਾ ਅਨੁਸਾਰ ਸੀਆਈਏ ਸਟਾਫ ਨੇ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਵਿੱਚ ਭਲੂਰ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਦੂਸਰਾ ਨੌਜਵਾਨ ਗੁਰੂ ਗੋਬਿੰਦ ਸਿੰਘ ਕਾਲਜ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਵਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਭਲੂਰ ਪਿੰਡ ਦਾ ਵਸਨੀਕ ਹੈ ਜਦੋਂਕਿ ਇਸੇ ਪਿੰਡ ਦਾ ਵਸਨੀਕ ਪ੍ਰਦੀਪ ਸਿੰਘ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੈ। ਜ਼ਿਲ੍ਹਾ ਪੁਲੀਸ ਨੇ ਇਸ ਘਟਨਾ ਬਾਰੇ ਅਜੇ ਤੱਕ ਆਪਣੀ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਹੈ।
Posted inNews
ਸੀਆਈਏ ਸਟਾਫ ਦੀ ਗੱਡੀ ਨੇ ਨੌਜਵਾਨਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ ਦੂਜਾ ਜ਼ਖ਼ਮੀ
