ਦਸੂਹਾ : ਇੱਥੇ ਰਾਤ ਕਰੀਬ ਸਾਢੇ ਅੱਠ ਵਜੇ 3-4 ਜ਼ਬਰਦਸਤ ਧਾਮਕਿਆਂ ਦੀ ਆਵਾਜ਼ ਸੁਣਾਈ ਦੇਣ ਮਗਰੋਂ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਚਾਨਕ ਹੋਏ ਧਮਾਕਿਆਂ ਕਾਰਨ ਲੋਕ ਆਪਣੇ ਘਰਾਂ ਦੀਆਂ ਬੱਤੀਆਂ ਬੰਦ ਕਰ ਬਲੈਕ ਆਊਟ ਦੀ ਸਥਿਤੀ ਬਣਾਉਣ ਲਈ ਮਜਬੂਰ ਹੋ ਗਏ। ਸਮੇਂ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਤੁਰੰਤ ਸਾਇਰਨ ਵਜਾਇਆ ਗਿਆ ਅਤੇ ਬਲੈਕ ਆਊਟ ਦਾ ਐਲਾਨ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਘਟਨਾ ਵੇਲੇ ਲੋਕ ਆਪਣੇ ਘਰਾਂ ਵਿੱਚ ਟੀਵੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਸੁਣ ਰਹੇ ਸਨ। ਧਮਾਕਿਆਂ ਦੀ ਗੂੰਜ ਨਾਲ ਲੋਕ ਸਹਿਮ ਗਏ ਅਤੇ ਕਈਆਂ ਨੇ ਆਪਣੇ ਪਰਿਵਾਰ ਸਮੇਤ ਸੁਰੱਖਿਅਤ ਥਾਵਾਂ ਦੀ ਭਾਲ ਕੀਤੀ।
Posted inNews