ਚੰਡੀਗੜ੍ਹ ਦੀ ਧੀ ਸਬੀਨਾ ਦਾ ਕੈਨੇਡਾ ਵਿਚ ਸਨਮਾਨ

ਚੰਡੀਗੜ੍ਹ ਦੀ ਧੀ ਸਬੀਨਾ ਦਾ ਕੈਨੇਡਾ ਵਿਚ ਸਨਮਾਨ
ਬਰੈਂਪਟਨ : ਕੈਨੇਡਾ ਵਿੱਚ ਸੱਤ ਰੰਗ ਥੀਏਟਰ ਦੀ ਐਕਟਰ, ਡਾਇਰੈਕਟਰ ਅਤੇ ਰਾਈਟਰ ਸਬੀਨਾ ਸਿੰਘ  ਦਾ ਸਥਾਨਕ ਸਰਕਾਰ ਵੱਲੋਂ ਸਨਮਾਨ ਕੀਤਾ ਗਿਆ ਹੈ। ਸਬੀਨਾ ਵੱਲੋਂ ਕੈਨੇਡਾ ਵਿੱਚ ਪੰਜਾਬੀਆਂ ਅਤੇ ਏਸ਼ਿਆਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਇੱਕ ਦਹਾਕੇ ਤੋਂ ਨਾਟਕ ਖੇਡੇ ਜਾ ਰਹੇ ਹਨ।
ਸਬੀਨਾ ਨੇ ਸੱਤ ਰੰਗ ਥੀਏਟਰ ਦੇ ਨਾਂ ਹੇਠ ਪੰਜਾਬੀ ਤੇ ਏਸ਼ਿਆਈ ਕਲਾਕਾਰਾਂ ਇੱਕ ਵੱਡਾ ਕਾਫ਼ਲਾ ਬਣਾਇਆ ਹੈ, ਜਿਸ ਵੱਲੋਂ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਨਾਟਕ ਖੇਡੇ ਜਾਂਦੇ ਹਨ। ਇਸ ਥੀਏਟਰ ਨੂੰ ਸਿਟੀ ਆਫ ਬਰੈਪਟਨ ਵੱਲੋਂ ਸਾਲਾਨਾ ਵੱਡੀ ਰਾਸ਼ੀ ਗ੍ਰਾਂਟ ਵਜੋਂ ਦਿੱਤੀ ਜਾਂਦੀ ਹੈ। ਇਸ ਸੰਸਥਾ ਵੱਲੋਂ ਮੁੱਖ ਤੌਰ ’ਤੇ ਪੰਜਾਬੀ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਹੋਰ ਏਸ਼ਿਆਈ ਭਾਸ਼ਾਵਾਂ ਵਿਚ ਵੀ ਨਾਟਕ ਖੇਡੇ ਜਾਂਦੇ ਹਨ।
ਬੀਤੇ ਦਿਨ ਗਰੁੱਪ ਦੀ ਐਕਟਰ ਡਾਇਰੈਕਟਰ ਸਬੀਨਾ ਸਿੰਘ ਨੂੰ ਸਿਟੀ ਆਫ ਬਰੈਪਟਨ ਵੱਲੋਂ ਰੋਜ ਥੀਏਟਰ ਬਰੈਪਟਨ ਵਿਚ ਸਮਾਗਮ ਕਰਕੇ ਸਨਮਾਨਤ ਕੀਤਾ ਗਿਆ ਜੋ ਪੰਜਾਬੀ ਕਲਾ ਲਈ ਵੱਡੇ ਫ਼ਖਰ ਦੀ ਗੱਲ ਹੈ। ਸਬੀਨਾ ਚੰਡੀਗੜ੍ਹ ਤੋਂ ਸਾਬਕਾ ਡਿਪਟੀ ਡਾਇਰੈਕਟਰ ਚੰਚਲ ਸਿੰਘ ਦੀ ਧੀ ਹੈ, ਜਿਸ ਨੇ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ’ਤੇ ਪੰਜਾਬੀ ਰੰਗਮੰਚ ਦੀ ਪਛਾਣ ਬਣਾਈ ਹੈ।
Share: