ਘਨੌਲੀ ਖੇਤਰ ਵਿੱਚ ਜਹਾਜ਼ ਡਿੱਗਣ ਦੀ ਅਫ਼ਵਾਹ

ਘਨੌਲੀ  : ਅੱਜ ਘਨੌਲੀ ਖੇਤਰ ਵਿੱਚੋਂ ਬੇਹੱਦ ਨੀਵਾਂ ਹਵਾਈ ਜਹਾਜ਼ ਲੰਘਣ ਤੋਂ ਬਾਅਦ ਜੰਗਲੀ ਇਲਾਕੇ ਵਿੱਚ ਜਹਾਜ਼ ਡਿੱਗਣ ਦੀ ਅਫ਼ਵਾਹ ਫੈਲ ਗਈ। ਅੱਜ ਸਵੇਰੇ 11 ਕੁ ਵਜੇ ਹਵਾਈ ਜਹਾਜ਼ ਘਨੌਲੀ ਖੇਤਰ ਵਿੱਚੋਂ ਗੁਜ਼ਰਿਆ ਜੋ ਆਮ ਉੱਡਣ ਵਾਲੇ ਹਵਾਈ ਜਹਾਜ਼ਾਂ ਤੋਂ ਘੱਟ ਉੱਚਾਈ ’ਤੇ ਉੱਡ ਰਿਹਾ ਸੀ ਅਤੇ ਉਚਾਈ ਘੱਟ ਹੋਣ ਕਾਰਨ ਜਹਾਜ਼ ਦੀ ਆਵਾਜ਼ ਵੀ ਜ਼ਿਆਦਾ ਸੀ। ਜਹਾਜ਼ ਗੁਜ਼ਰਨ ਮਗਰੋਂ ਘਨੌਲੀ ਨੇੜਲੇ ਪਿੰਡ ਸਾਹੋਮਾਜਰਾ ਜਾਂ ਮਕੌੜੀ ਦੇ ਜੰਗਲਾਂ ਵਿੱਚ ਹਵਾਈ ਜਹਾਜ਼ ਡਿੱਗਣ ਦੀ ਸ਼ੋਸ਼ਲ ਮੀਡੀਆ ’ਤੇ ਚਰਚਾ ਹੋਣ ਲੱਗੀ। ਜਾਂਚ ਕਰਨ ’ਤੇ ਇਹ ਅਫ਼ਵਾਹ ਨਿਕਲੀ। ਉੱਧਰ ਪੁਲੀਸ ਵੱਲੋਂ ਵੀ ਮਕੌੜੀ ਅਤੇ ਸਾਹੋਮਾਜਰਾ ਖੇਤਰਾਂ ਵਿੱਚ ਜਾਂਚ ਕੀਤੀ ਗਈ, ਪਰ ਜਹਾਜ਼ ਡਿੱਗਣ ਦੀ ਗੱਲ ਝੂਠੀ ਸਾਬਿਤ ਹੋਈ ।ਚੌਕੀ ਇੰਚਾਰਜ ਸੋਹਣ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਜਾਂ ਫੋਨ ਰਾਹੀਂ ਅਜਿਹੀਆਂ ਅਫਵਾਹਾਂ ਨਾ ਫੈਲਾਉਣ ਜਿਨ੍ਹਾਂ ਨਾਲ ਲੋਕਾਂ ਦੇ ਮਨਾਂ ਅੰਦਰ ਡਰ ਜਾਂ ਘਬਰਾਹਟ ਦਾ ਮਾਹੌਲ ਪੈਦਾ ਹੋਵੇ।

Share: