ਜਲੰਧਰ (ਮਨੀਸ਼ ਰਿਹਾਨ) ਜਲੰਧਰ ‘ਚ ਬਲੈਕਆਊਟ ਦੌਰਾਨ ਜੇਕਰ ਕੋਈ ਸਟਰੀਟ ਲਾਈਟ ਬਲਦੀ ਪਾਈ ਜਾਂਦੀ ਹੈ ਜਾਂ ਕੋਈ ਲਾਈਟ ਬੰਦ ਨਹੀਂ ਕਰਦਾ ਤਾਂ ਉਸ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਹੁਕਮ ਜਾਰੀ ਕਰਨ ਦੇ ਨਾਲ ਹੀ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਜਿਸ ਵਿੱਚ ਜੇਕਰ ਤੁਹਾਨੂੰ ਬਲੈਕਆਊਟ ਕਾਰਨ ਸਟਰੀਟ ਲਾਈਟਾਂ ਜੱਗਦੀਆਂ ਨਜ਼ਰ ਆਉਂਦੀਆਂ ਹਨ ਤਾਂ ਹੈਲਪਲਾਈਨ ਨੰਬਰ 99154-41046 ‘ਤੇ ਕਾਲ ਕਰੋ। ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਪੰਜਾਬ ਵਿੱਚ ਬਲੈਕਆਊਟ ਦੌਰਾਨ ਕੁਝ ਸਟਰੀਟ ਲਾਈਟਾਂ ਜਗਦੀਆਂ ਪਾਈਆਂ ਗਈਆਂ ਸਨ ਅਤੇ ਕੁਝ ਲੋਕ ਆਪਣੇ ਘਰਾਂ ਦੇ ਬਾਹਰ ਲਾਈਟਾਂ ਬੰਦ ਨਹੀਂ ਕਰ ਰਹੇ ਸਨ। ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।