ਛੱਤ ਪਾੜ ਕੇ ਘਰ ਵਿਚ ਡਿੱਗੀ ਮਿਜ਼ਾਈਲ, ਸਾਰੇ ਸ਼ਹਿਰ ਵਿਚ ਵੱਜੇ ਸਾਇਰਨ….

ਛੱਤ ਪਾੜ ਕੇ ਘਰ ਵਿਚ ਡਿੱਗੀ ਮਿਜ਼ਾਈਲ, ਸਾਰੇ ਸ਼ਹਿਰ ਵਿਚ ਵੱਜੇ ਸਾਇਰਨ….

ਭਾਰਤੀ ਫੌਜ ਵੱਲੋਂ ਦੇਰ ਰਾਤ ਹਵਾਈ ਅੱਡੇ ਸਮੇਤ ਕਈ ਥਾਵਾਂ ਉਤੇ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਨੂੰ ਨਾਕਾਮ (Multiple blasts in Jammu) ਕਰਨ ਤੋਂ ਕੁਝ ਘੰਟਿਆਂ ਬਾਅਦ, ਸ਼ਨਿੱਚਰਵਾਰ ਸਵੇਰੇ ਸ੍ਰੀਨਗਰ ਸ਼ਹਿਰ ਵਿੱਚ ਕਈ ਧਮਾਕੇ ਸੁਣਾਈ ਦਿੱਤੇ ਹਨ।

ਅਧਿਕਾਰੀਆਂ ਮੁਤਾਬਕ ਹਵਾਈ ਅੱਡੇ ਸਮੇਤ ਅਹਿਮ ਟਿਕਾਣਿਆਂ ਨੇੜੇ ਧਮਾਕੇ ਸੁਣੇ ਗਏ ਹਨ। ਧਮਾਕੇ ਸੁਣਦੇ ਹੀ ਸ਼ਹਿਰ ਵਿੱਚ ਸਾਇਰਨ ਵੱਜ ਗਏ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਤੇ ਵਾਦੀ ਦੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਵੀ ਬੰਦ ਹੈ। ਜੰਮੂ ਵਿਚ ਹਮਲੇ ਦੀਆਂ ਖਬਰਾਂ ਆ ਰਹੀਆਂ ਹਨ। ਇਥੇ ਜਾਨੀਪੁਰ ਦੇ ਇਕ ਘਰ ਉਤੇ ਮਿਜ਼ਾਇਲਨੁਮਾ ਚੀਜ਼ ਡਿੱਗੀ, ਜਿਸ ਕਾਰਨ ਕਾਫੀ ਤਬਾਹੀ ਹੋਈ ਹੈ। ਇਸ ਤੋਂ ਇਲਾਵਾ ਨੇੜੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਾਕਿਸਤਾਨ ਵੱਲੋਂ ਲਗਾਤਾਰ ਐਲਓਸੀ ਉਤੇ ਫਾਇਰਿੰਗ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਲਗਾਤਾਰ ਵਧ ਰਿਹਾ ਹੈ। ਦੋਵਾਂ ਮੁਲਕਾਂ ਵਿਚ ਜੰਗ ਵਾਲੇ ਹਾਲਾਤ ਬਣ ਗਏ ਹਨ। ਪੰਜਾਬ ਦੇ ਕਈ ਸ਼ਹਿਰਾਂ ਵਿਚ ਅੱਜ ਸਵੇਰੇ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਤ ਨੂੰ ਵੇਖਦੇ ਹੋਏ ਸਥਾਨਕ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ।

ਫਿਰੋਜ਼ਪੁਰ ਵਿਚ ਦੁਕਾਨਾਂ ਬੰਦ ਕਰਨ ਦੀ ਅਨਾਊਸਮੈਂਟ ਹੋ ਰਹੀ ਹੈ। ਅੱਜ ਸਵੇਰੇ ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਜਲੰਧਰ ਧਮਾਕਿਆਂ ਦੀਆਂ ਅਵਾਜਾਂ ਸੁਣਾਈ ਦਿੱਤੀਆਂ ਹਨ। ਪੰਜਾਬ ਦੇ ਵੱਡੀ ਗਿਣਤੀ ਸ਼ਹਿਰਾਂ ਵਿਚ ਸਾਰੀ ਰਾਤ ਧਮਾਕਿਆਂ ਦੀਆਂ ਅਵਾਜਾਂ ਆਉਂਦੀਆਂ ਰਹੀਆਂ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਨੇ ਸਵੇਰੇ 5 ਵਜੇ ਤੋਂ ਮੁੜ ਹਮਲੇ ਸ਼ੁਰੂ ਕੀਤੇ। ਹਾਲਾਂਕਿ ਭਾਰਤੀ ਫੌਜ ਪਾਕਿਸਤਾਨ ਦੀਆਂ ਹਰ ਕੋਸ਼ਿਸ਼ ਨੂੰ ਨਾਕਾਮ ਕਰ ਰਹੀ ਹੈ। ਫਿਰੋਜ਼ਪੁਰ ਦੇ ਪਿੰਡ ਖਾਈ ਵਿੱਚ ਪਾਕਿਸਤਾਨੀ ਡਰੋਨ ਡਿੱਗਣ ਕਾਰਨ ਇੱਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਇੱਕ ਪਰਿਵਾਰ ਦੇ ਤਿੰਨ ਮੈਂਬਰ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਤਾਜ਼ਾ ਜਾਣਕਾਰੀ ਅਨੁਸਾਰ, ਗੁਰਦਾਸਪੁਰ ਦੇ ਟਿਬਰੀ ਛਾਉਣੀ ਏਰੀਏ ਵਿਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਹਨ। ਇਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ। ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿੱਚ ਆਰਮੀ ਕੈਟ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਾਜਿਲਕਾ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਪਠਾਨਕੋਟ,ਦਸੂਹਾ,ਤਰਨਤਾਰਨ ਤੇ ਫਿਰੋਜ਼ਪੁਰ ‘ਤੇ ਡਰੋਨ ਅਟੈਕ ਕੀਤੇ ਜਾ ਰਹੇ ਹਨ। ਪੰਜਾਬ ਦਾ ਸਰਹੱਦੀ ਇਲਾਕਾ ਸਾਇਰਨਾਂ ਨਾਲ ਗੂੰਜ ਰਿਹਾ ਹੈ।

Share: