ਮਿਸ਼ਨ ਗਗਨਯਾਨ 2027 ਦੀ ਪਹਿਲੀ ਤਿਮਾਹੀ ’ਚ ਪੂਰਾ ਹੋਣ ਦੀ ਆਸ: ਇਸਰੋ ਮੁਖੀ

ਨਵੀਂ ਦਿੱਲੀ : ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਦੀ ਲਾਂਚਿੰਗ 2027 ਦੀ ਪਹਿਲੀ ਤਿਮਾਹੀ ਤੱਕ ਟਾਲ ਦਿੱਤੀ ਗਈ ਹੈ। ਇਹ ਮੂਲ ਪ੍ਰੋਗਰਾਮ ਤੋਂ ਤਕਰੀਬਨ ਪੰਜ ਸਾਲ ਬਾਅਦ ਲਾਂਚ ਹੋਵੇਗਾ ਅਤੇ ਇਸ ਦੇ ਨਾਲ ਹੀ ਭਾਰਤ ਅਜਿਹੇ ਗੁੰਝਲਦਾਰ ਪ੍ਰਾਜੈਕਟਾਂ ਲਈ ਤਕਨੀਕੀ ਮੁਹਾਰਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਵੀ ਨਾਰਾਇਣਨ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਗਗਨਯਾਨ ਪ੍ਰਾਜੈਕਟ ਦਾ ਪਹਿਲਾ ਮਨੁੱਖ ਰਹਿਤ ਮਿਸ਼ਨ ਇਸ ਸਾਲ ਦੇ ਅੰਤ ਤੱਕ ਲਾਂਚ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 2026 ’ਚ ਇਸੇ ਤਰ੍ਹਾਂ ਦੇ ਦੋ ਹੋਰ ਮਿਸ਼ਨ ਲਾਂਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾ ਮਨੁੱਖੀ ਪੁਲਾੜ ਮਿਸ਼ਨ 2027 ਦੀ ਪਹਿਲੀ ਤਿਮਾਹੀ ’ਚ ਭੇਜਿਆ ਜਾਵੇਗਾ।

Share: