ਪੇਈਚਿੰਗ : ਇੱਥੋਂ ਦੇ ਗੁਈਜ਼ੋ ਸੂਬੇ ’ਚ ਅੱਜ ਇਕ ਨਦੀ ਵਿਚ ਦੋ ਸੈਲਾਨੀਆਂ ਦੀਆਂ ਕਿਸ਼ਤੀਆਂ ਪਲਟਣ ਕਾਰਨ ਤਿੰਨ ਜਣੇ ਡੁੱਬ ਗਏ ਅਤੇ 14 ਹੋਰ ਲਾਪਤਾ ਹੋ ਗਏ। ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਨੇ ਦੱਸਿਆ ਕਿ ਕਿਆਨਸੀ ਸ਼ਹਿਰ ਵਿੱਚ ਇੱਕ ਨਦੀ ਵਿੱਚ ਸੈਲਾਨੀਆਂ ਦੀ ਕਿਸ਼ਤੀ ਪਲਟ ਗਈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਲਾਪਤਾ ਹੋ ਗਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਗਪਗ 60 ਜਣਿਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਾਣੀ ਵਿੱਚ ਡਿੱਗਣ ਵਾਲਿਆਂ ਦੀ ਭਾਲ ਕਰਨ ਅਤੇ ਜ਼ਖਮੀਆਂ ਦੇ ਇਲਾਜ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ ਹੈ।
Posted inNews
ਚੀਨ ਵਿੱਚ ਦੋ ਸੈਲਾਨੀਆਂ ਦੀਆਂ ਕਿਸ਼ਤੀਆਂ ਪਲਟੀਆਂ; 3 ਮੌਤਾਂ, 14 ਲਾਪਤਾ
