ਰਾਜਪਾਲ ਨੇ ਕੇਂਦਰ ਨੂੰ ਰਿਪੋਰਟ ਸੌਂਪੀ

ਰਾਜਪਾਲ ਨੇ ਕੇਂਦਰ ਨੂੰ ਰਿਪੋਰਟ ਸੌਂਪੀ

ਕੋਲਕਾਤਾ : ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਏ ਦੰਗਿਆਂ ਬਾਰੇ ਗ੍ਰਹਿ ਮੰਤਰਾਲੇ ਨੂੰ ਇੱਕ ਰਿਪੋਰਟ ਸੌਂਪੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੱਟੜਵਾਦ ਅਤੇ ਅਤਿਵਾਦ ਦੀ ਦੋਹਰੀ ਸਮੱਸਿਆ ਸੂਬੇ ਲਈ ਇੱਕ ਗੰਭੀਰ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਖਰਾਬ ਹੋਣ ਬਾਰੇ ਸੂਬਾ ਸਰਕਾਰ ਨੂੰ ਜਾਣਕਾਰੀ ਸੀ ਤੇ ਇਹ ਦੰਗੇ ਪੂਰਵ ਨਿਰਧਾਰਿਤ ਜਾਪਦੇ ਹਨ।

ਉਨ੍ਹਾਂ ਰਿਪੋਰਟ ਵਿੱਚ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਇੱਕ ਜਾਂਚ ਕਮਿਸ਼ਨ ਅਤੇ ਕੇਂਦਰੀ ਬਲਾਂ ਜਾਂ ਬੀਐਸਐਫ ਦੀਆਂ ਚੌਕੀਆਂ ਬਣਾਉਣ ਤੇ ਕੁਝ ਹੋਰ ਸੁਝਾਅ ਦਿੱਤੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜਪਾਲ ਨੇ ਧਾਰਾ 356 ਨੂੰ ਲਾਗੂ ਕਰਨ ਦਾ ਪ੍ਰਸਤਾਵ ਨਹੀਂ ਦਿੱਤਾ ਹੈ। ਉਸ ਦਾ ਅਰਥ ਸੀ ਕਿ ਜੇਕਰ ਸੂਬੇ ਵਿੱਚ ਸਥਿਤੀ ਹੋਰ ਵਿਗੜਦੀ ਹੈ ਤਾਂ ਧਾਰਾ 356 ਲਾਉਣ ਦੀਆਂ ਵਿਵਸਥਾਵਾਂ ਕੇਂਦਰ ਲਈ ਖੁੱਲ੍ਹੀਆਂ ਹਨ। ਦੂਜੇ ਪਾਸੇ ਟੀਐਮਸੀ ਨੇ ਇਸ ਰਿਪੋਰਟ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਜਦਕਿ ਭਾਜਪਾ ਨੇ ਇਸ ਰਿਪੋਰਟ ਦੀ ਸ਼ਲਾਘਾ ਕੀਤੀ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਦੰਗੇ ਪੂਰਵ-ਨਿਰਧਾਰਤ ਜਾਪਦੇ ਸਨ ਅਤੇ ਰਾਜ ਸਰਕਾਰ ਕਾਨੂੰਨ ਅਤੇ ਵਿਵਸਥਾ ਲਈ ਖਤਰੇ ਦੇ ਕਾਰਨਾਂ ਤੋਂ ਜਾਣੂ ਸੀ।

ਉਨ੍ਹਾਂ ਕਿਹਾ, “ਕੱਟੜਵਾਦ ਅਤੇ ਅਤਿਵਾਦ ਦੀ ਦੋਹਰੀ ਸਮੱਸਿਆ ਪੱਛਮੀ ਬੰਗਾਲ ਲਈ ਇੱਕ ਗੰਭੀਰ ਚੁਣੌਤੀ ਹੈ।’

Share: