ਰੂਸ ਲਈ ਲੜਦੇ ਲਗਪਗ 600 ਉੱਤਰ ਕੋਰਿਆਈ ਸੈਨਿਕ ਮਰੇ

ਰੂਸ ਲਈ ਲੜਦੇ ਲਗਪਗ 600 ਉੱਤਰ ਕੋਰਿਆਈ ਸੈਨਿਕ ਮਰੇ

ਸਿਓਲ : ਦੱਖਣੀ ਕੋਰੀਆ ਦੀ ਖ਼ੁਫੀਆ ਏਜੰਸੀ ਨੇ ਅੱਜ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਨੁਮਾਨ ਹੈ ਕਿ ਰੂਸ ਨਾਲ ਮਿਲ ਕੇ ਯੂਕਰੇਨੀ ਫੌਜ ਖ਼ਿਲਾਫ਼ ਲੜਦੇ ਹੋਏ ਉੱਤਰੀ ਕੋਰੀਆ ਦੇ 4700 ਸੈਨਿਕ ਜੰਗ ਵਿੱਚ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਏ। ਇਨ੍ਹਾਂ ਵਿੱਚੋਂ 600 ਦੇ ਕਰੀਬ ਸੈਨਿਕਾਂ ਦੀ ਮੌਤ ਹੋ ਗਈ ਸੀ।

ਦੱਖਣੀ ਕੋਰੀਆ ਦੀ ਖ਼ੁਫੀਆ ਏਜੰਸੀ ਦੇ ਇਸ ਮੁਲਾਂਕਣ ਤੋਂ ਦੋ ਦਿਨ ਪਹਿਲਾਂ ਉੱਤਰ ਕੋਰੀਆ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਸੀ ਕਿ ਉਸ ਨੇ ਰੂਸ ਨੂੰ ਕੁਰਸਕ ਖੇਤਰ ਦੇ ਕੁਝ ਹਿੱਸਿਆਂ ’ਤੇ ਮੁੜ ਤੋਂ ਕਬਜ਼ਾ ਕਰਨ ਵਿੱਚ ਮਦਦ ਕਰਨ ਲਈ ਆਪਣੀ ਲੜਾਕੇ ਸੈਨਿਕਾਂ ਨੂੰ ਭੇਜਿਆ ਸੀ। ਇਸ ਖੇਤਰ ’ਤੇ ਪਿਛਲੇ ਸਾਲ ਅਚਾਨਕ ਯੂਕਰੇਨ ਦੀ ਘੁਸਪੈਠ ਹੋਣ ਕਾਰਨ ਰੂਸ ਦਾ ਕੰਟਰੋਲ ਖ਼ਤਮ ਹੋ ਗਿਆ ਸੀ। ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ’ਚੋਂ ਇਕ ਲੀ ਸਿਓਂਗ ਕਵੇਉਨ ਮੁਤਾਬਕ, ਦੱਖਣੀ ਕੋਰੀਆ ਦੀ ਕੌਮੀ ਖੁ਼ੁਫੀਆ ਸੇਵਾ ਨੇ ਬੰਦ ਕਮਰੇ ਵਿੱਚ ਸੰਸਦੀ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਮੋਰਚੇ ’ਤੇ ਉੱਤਰ ਕੋਰੀਆ ਦੇ ਕੁੱਲ 4700 ਸੈਨਿਕ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਏ, ਜਿਨ੍ਹਾਂ ’ਚੋਂ 600 ਸੈਨਿਕਾਂ ਦੀ ਮੌਤ ਹੋ ਗਈ।

ਉੱਤਰੀ ਕੋਰੀਆ ਵੱਲੋਂ ਆਪਣੇ ਨਵੇਂ ਸਮੁੰਦਰੀ ਬੇੜੇ ਤੋਂ ਮਿਜ਼ਾਈਲ ਦੀ ਪਰਖ

ਸਿਓਲ: ਉੱਤਰ ਕੋਰੀਆ ਨੇ ਅੱਜ ਕਿਹਾ ਕਿ ਉਸ ਦੇ ਨੇਤਾ ਕਿਮ ਜੌਂਗ ਉਨ ਨੇ ਨਵੇਂ ਵਿਨਾਸ਼ਕਾਰੀ ਸਮੁੰਦਰੀ ਬੇੜੇ ਤੋਂ ਮਿਜ਼ਾਈਲਾਂ ਦਾ ਪਹਿਲਾ ਪਰੀਖਣ ਦੇਖਿਆ ਅਤੇ ਆਪਣੀ ਜਲ ਸੈਨਾ ਦੀਆਂ ਪਰਮਾਣੂ ਹਮਲੇ ਸਬੰਧੀ ਸਮਰੱਥਾਵਾਂ ਵਧਾਉਣ ਦੀਆਂ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਉੱਤਰ ਕੋਰੀਆ ਨੇ ਪਿਛਲੇ ਹਫ਼ਤੇ ਜੰਗੀ ਬੇੜੇ ਨੂੰ ਜਲ ਸੈਨਾ ਵਿੱਚ ਸ਼ਾਮਲ ਕੀਤਾ ਸੀ ਜੋ ਕਿ ਸ਼ਕਤੀਸ਼ਾਲੀ ਹਥਿਆਰਾਂ ਨਾਲ ਲੈਸ ਹੈ।

Share: