ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ‘ਸ਼ੁਰੂਆਤੀ ਆਪਸੀ ਹਿੱਤਾਂ’ ਨੂੰ ਯਕੀਨੀ ਬਣਾਉਣ ਲਈ ਵਸਤੂਆਂ ਵਿੱਚ ਇੱਕ ਅੰਤ੍ਰਿਮ ਵਪਾਰ ਪ੍ਰਬੰਧ ਦੇ ਮੌਕੇ ਤਲਾਸ਼ ਰਹੇ ਹਨ। ਵਣਜ ਮੰਤਰਾਲੇ ਨੇ ਅੱਜ ਕਿਹਾ ਕਿ ਦੋਵਾਂ ਦੇਸ਼ਾਂ ਨੇ ਸ਼ੁਰੂਆਤੀ ਖੇਤਰੀ ਪੱਧਰ ਦੀ ਗੱਲਬਾਤ ਕਰ ਲਈ ਹੈ ਅਤੇ ਮਈ ਮਹੀਨੇ ਦੇ ਅਖ਼ੀਰ ਤੋਂ ਗੱਲਬਾਤ ਨੂੰ ਅੱਗੇ ਵਧਾਉਣ ਦੀ ਯੋਜਨਾ ਹੈ। ਭਾਰਤ ਦੇ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ, ਜੋ ਵਣਜ ਵਿਭਾਗ ਵਿੱਚ ਵਧੀਕ ਸਕੱਤਰ ਹਨ, ਅਤੇ ਦੱਖਣੀ ਤੇ ਕੇਂਦਰੀ ਏਸ਼ੀਆ ਲਈ ਸਹਾਇਕ ਅਮਰੀਕੀ ਵਪਾਰ ਪ੍ਰਤੀਨਿਧੀ ਬਰੈਂਡਨ ਲਿੰਚ ਨੇ ਪਿਛਲੇ ਹਫ਼ਤੇ ਵਾਸ਼ਿੰਗਟਨ ਵਿੱਚ ਤਿੰਨ ਦਿਨਾਂ ਮੀਟਿੰਗਾਂ ਦੌਰਾਨ ਤਜਵੀਜ਼ਤ ਸਮਝੌਤਿਆਂ ਨਾਲ ਜੁੜੇ ਬਿੰਦੂਆਂ ’ਤੇ ਗੱਲਬਾਤ ਕੀਤੀ। ਵਣਜ ਮੰਤਰਾਲੇ ਨੇ ਕਿਹਾ, ‘‘ਟੀਮ ਨੇ 2025 ਦੀ ਪਤਝੜ ਰੁੱਤ ਤੱਕ ਆਪਸੀ ਲਾਭਦਾਇਕ, ਬਹੁ-ਪੱਖੀ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਲਈ ਚਰਚਾ ਕੀਤੀ।’’ -ਪੀਟੀਆਈ
ਸਮਝੌਤੇ ਨੂੰ ਅੰਤਿਮ ਰੂਪ ਦੇਣ ਵਾਲੇ ਪਹਿਲੇ ਦੇਸ਼ਾਂ ’ਚ ਸ਼ਾਮਲ ਹੋ ਸਕਦਾ ਹੈ ਭਾਰਤ: ਬੇਸੈਂਟ
ਵਾਸ਼ਿੰਗਟਨ: ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਭਾਰਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਵਾਬੀ ਟੈਰਿਫ ਤੋਂ ਬਚਣ ਲਈ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਵਾਲੇ ਪਹਿਲੇ ਦੇਸ਼ਾਂ ਵਿੱਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਭਾਰਤ ਸਮੇਤ 15 ਤੋਂ 18 ਅਹਿਮ ਵਪਾਰਕ ਭਾਈਵਾਲਾਂ ਨਾਲ ਸੰਭਾਵੀ ਸਮਝੌਤੇ ਹੋਣ ਦਾ ਸੰਕੇਤ ਦਿੱਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਗੱਲਬਾਤ ’ਤੇ ਨਿਰਭਰ ਕਰਦਾ ਹੈ। –