ਵੈਨਕੂਵਰ : ਕੈਨੇਡਾ ਦੀ ਸੰਸਦੀ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਹਾਲਾਂਕਿ ਸੱਤਾਧਾਰੀ ਲਿਬਰਲਜ਼ ਪਾਰਟੀ ਮੁੜ ਵੱਡੀ ਪਾਰਟੀ ਵਜੋਂ ਮੂਹਰੇ ਆਈ ਹੈ। ਕੈਨੇਡਿਾਈ ਸੰਸਦ ਦੀਆਂ ਕੁੱਲ 343 ਸੀਟਾਂ ਹਨ ਤੇ ਕਿਸੇ ਵੀ ਪਾਰਟੀ ਨੂੰ ਆਪਣੇ ਦਮ ’ਤੇ ਸਰਕਾਰ ਬਣਾਉਣ ਲਈ 172 ਸੀਟਾਂ ਦੀ ਦਰਕਾਰ ਹੈ।ਆਖਰੀ ਰੁਝਾਨਾਂ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਆਗੂ ਆਪਣੀਆਂ ਸੀਟਾਂ ਤੋਂ ਪੱਛੜੇ ਹੋਏ ਹਨ। ਪਹਿਲੇ ਦੋ ਘੰਟਿਆਂ ਦੀ ਗਿਣਤੀ ਵਿੱਚ ਲਿਬਰਲ 157, ਕੰਜ਼ਰਵੇਟਿਵ 149, ਬਲਾਕ ਕਿਊਬਕਵਾ 25, ਐਨਡੀਪੀ 10 ਤੇ ਗਰੀਨ ਪਾਰਟੀ 1 ਸੀਟ ’ਤੇ ਅੱਗੇ ਚੱਲ ਰਹੇ ਸਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਸੀਟ ਵੱਡੇ ਫਰਕ ਨਾਲ ਜਿੱਤ ਲਈ ਹੈ। ਕਈ ਸੀਟਾਂ ਦੇ ਨਤੀਜੇ ਕਿਆਫਿਆਂ ਨੂੰ ਗਲਤ ਕਰ ਰਹੇ ਹਨ। ਐਨਡੀਪੀ ਨੂੰ 14, ਬਲਾਕ ਨੂੰ 9 ਤੇ ਗਰੀਨ ਪਾਰਟੀ ਨੂੰ ਇੱਕ ਸੀਟ ਦਾ ਖੋਰਾ ਲੱਗ ਰਿਹਾ ਹੈ। ਕੰਜ਼ਰਵੇਟਿਵ ਨੂੰ ਪਿਛਲੀ ਵਾਰ ਨਾਲੋਂ 30 ਸੀਟਾਂ ਦਾ ਲਾਭ ਹੋਇਆ ਹੈ। ਮਾਰਕ ਕਾਰਨੀ ਫਿਲਹਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਪਰ ਬਿੱਲ ਪਾਸ ਕਰਵਾਉਣ ਲਈ ਕਿਸੇ ਹੋਰ ਪਾਰਟੀ ਨਾਲ ਸਾਂਝ ਪਾਉਣੀ ਪਏਗੀ।
Posted inNews
ਸੰਸਦੀ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ, ਮਾਰਕ ਕਾਰਨੀ ਬਣਾਉਣਗੇ ਘੱਟਗਿਣਤੀ ਸਰਕਾਰ
