ਪਟਿਆਲਾ : ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਜਲਦੀ ਹੀ ਖੇਡ ਕੋਟੇ ਤਹਿਤ ਨਵੀਆਂ ਭਰਤੀਆਂ ਸ਼ੁਰੂ ਕਰੇਗਾ। ਪੀਐੱਸਪੀਸੀਐੱਲ ਸਪੋਰਟਸ ਕੰਪਲੈਕਸ ਵਿਚ ਏਆਈਈਐਸਸੀਬੀ ਰੱਸਾਕਸ਼ੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਈਟੀਓ ਨੇ ਪਾਵਰਕੌਮ ਵਿੱਚ ਖਿਡਾਰੀਆਂ ਲਈ ਤਰੱਕੀ ਨੀਤੀ ਲਿਆਉਣ ਦੀਆਂ ਯੋਜਨਾਵਾਂ ਵੀ ਦੱਸੀਆਂ। ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਮੌਕੇ ਮੁੱਖ ਸਕੱਤਰ (ਪਾਵਰ) ਅਤੇ ਸੀਐੱਮਡੀ ਪੀਐੱਸਪੀਸੀਐੱਲ ਅਜੋਏ ਕੁਮਾਰ ਸਿਨਹਾ ਨੇ ਏਕਤਾ ਅਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਵਿੱਚ ਟੂਰਨਾਮੈਂਟ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਸਿਨਹਾ ਨੇ ਜੂਨੀਅਰ ਸਪੋਰਟਸ ਅਫਸਰ ਅਤੇ ਅਰਜੁਨ ਐਵਾਰਡੀ ਰਾਜ ਕੁਮਾਰ ਦੀ ਸ਼ਲਾਘਾ ਕੀਤੀ।
Posted inNews