ਸਰਕਾਰ ਵੱਲੋਂ ਪੋਪ ਫਰਾਂਸਿਸ ਦੇ ਦੇਹਾਂਤ ’ਤੇ ਤਿੰਨ ਦਿਨਾ ਰਾਜਕੀ ਸੋਗ ਦਾ ਐਲਾਨ

ਸਰਕਾਰ ਵੱਲੋਂ ਪੋਪ ਫਰਾਂਸਿਸ ਦੇ ਦੇਹਾਂਤ ’ਤੇ ਤਿੰਨ ਦਿਨਾ ਰਾਜਕੀ ਸੋਗ ਦਾ ਐਲਾਨ

ਨਵੀਂ ਦਿੱਲੀ : ਸਰਕਾਰ ਨੇ ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲਾਤੀਨੀ ਅਮਰੀਕੀ ਪੋਪ ਫਰਾਂਸਿਸ ਦੇ ਦੇਹਾਂਤ ’ਤੇ ਤਿੰਨ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਅਧਿਕਾਰਤ ਬਿਆਨ ਮੁਤਾਬਕ ਦੋ ਰੋਜ਼ਾ ਸੋਗ 22 ਤੇ 23 ਅਪਰੈਲ ਨੂੰ ਮਨਾਇਆ ਜਾਵੇਗਾ ਜਦੋਂਕਿ ਇਕ ਦਿਨਾ ਸੋਗ ਪੋਪ ਦੀਆਂ ਅੰਤਿਮ ਰਸਮਾਂ ਵਾਲੇ ਦਿਨ ਮਨਾਇਆ ਜਾਵੇਗਾ।

ਰਾਜਕੀ ਸੋਗ ਦੀ ਮਿਆਦ ਦੌਰਾਨ, ਪੂਰੇ ਭਾਰਤ ਵਿੱਚ ਉਨ੍ਹਾਂ ਸਾਰੀਆਂ ਇਮਾਰਤਾਂ ’ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਜਿੱਥੇ ਰਾਸ਼ਟਰੀ ਝੰਡਾ ਨਿਯਮਿਤ ਤੌਰ ‘ਤੇ ਲਹਿਰਾਇਆ ਜਾਂਦਾ ਹੈ। ਪੋਪ ਫਰਾਂਸਿਸ, ਪਹਿਲੇ ਲਾਤੀਨੀ ਅਮਰੀਕੀ ਪੋਪ ਸਨ, ਜਿਨ੍ਹਾਂ ਨੇ ਆਪਣੀ ਨਿਮਰ ਸ਼ੈਲੀ ਅਤੇ ਗਰੀਬਾਂ ਪ੍ਰਤੀ ਚਿੰਤਾ ਨਾਲ ਦੁਨੀਆ ਨੂੰ ਮੋਹਿਤ ਕੀਤਾ। ਉਨ੍ਹਾਂ ਦਾ 21 ਅਪਰੈਲ ਨੂੰ ਦੇਹਾਂਤ ਹੋ ਗਿਆ ਸੀ। ਉਹ 88 ਸਾਲ ਦੇ ਸਨ। ਪੋਪ ਨੂੰ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹਾਲ ਹੀ ਵਿੱਚ ਉਹ ਨਮੂਨੀਆ ਦੇ ਗੰਭੀਰ ਲਾਗ ਤੋਂ ਉਭਰੇ ਸਨ।

 

Share: