ਅਦਾਲਤ ਨੇ ਕਪਿਲ ਮਿਸ਼ਰਾ ਵਿਰੁੱਧ ਅਗਲੀ ਜਾਂਚ ’ਤੇ ਰੋਕ 7 ਮਈ ਤੱਕ ਵਧਾਈ

ਅਦਾਲਤ ਨੇ ਕਪਿਲ ਮਿਸ਼ਰਾ ਵਿਰੁੱਧ ਅਗਲੀ ਜਾਂਚ ’ਤੇ ਰੋਕ 7 ਮਈ ਤੱਕ ਵਧਾਈ

ਨਵੀਂ ਦਿੱਲੀ : ਇੱਥੋਂ ਦੀ ਇਕ ਅਦਾਲਤ ਨੇ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਵਿਚ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੀ ਕਥਿਤ ਭੂਮਿਕਾ ਦੀ ਅੱਗੇ ਦੀ ਜਾਂਚ ’ਤੇ ਰੋਕ 7 ਮਈ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਇਹ ਹੁਕਮ ਉਦੋਂ ਦਿੱਤਾ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਦਾਲਤ ਵੱਲੋਂ 9 ਅਪ੍ਰੈਲ ਨੂੰ ਕੁਝ ਪ੍ਰਤੀਵਾਦੀਆਂ ਨੂੰ ਜਾਰੀ ਕੀਤਾ ਗਿਆ ਨੋਟਿਸ ਨਹੀਂ ਦਿੱਤਾ ਜਾ ਸਕਦਾ। 9 ਅਪ੍ਰੈਲ ਨੂੰ ਜੱਜ ਨੇ ਮੰਤਰੀ ਵੱਲੋਂ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਵਿਰੁੱਧ ਦਾਇਰ ਅਰਜ਼ੀ ’ਤੇ ਮਿਸ਼ਰਾ ਵਿਰੁੱਧ ਜਾਂਚ ’ਤੇ 21 ਅਪ੍ਰੈਲ ਤੱਕ ਰੋਕ ਲਗਾ ਦਿੱਤੀ ਸੀ। ਜੱਜ ਬਾਵੇਜਾ ਨੇ 9 ਅਪ੍ਰੈਲ ਨੂੰ ਇਲਿਆਸ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਨੂੰ 21 ਅਪ੍ਰੈਲ ਤੱਕ ਜਵਾਬ ਦੇਣ ਦਾ ਨਿਰਦੇਸ਼ ਦਿੱਤਾ। ਇਸ ਦੌਰਾਨ ਸੀਨੀਅਰ ਵਕੀਲ ਪੀਕੇ ਦੂਬੇ ਮਿਸ਼ਰਾ ਵੱਲੋਂ ਪੇਸ਼ ਹੋਏ ਅਤੇ ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਦਿੱਲੀ ਪੁਲੀਸ ਵੱਲੋਂ ਪੇਸ਼ ਹੋਏ।

Share: