ਜੰਮੂ : ਸ੍ਰੀਨਗਰ ਵਿੱਚ ਅੱਜ ਖਰਾਬ ਮੌਸਮ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਜੰਮੂ ਹਵਾਈ ਅੱਡੇ ’ਤੇ ਅਫਰਾ-ਤਫਰੀ ਮਚ ਗਈ।
ਸ੍ਰੀਨਗਰ ਤੋਂ ਹੋਰ ਥਾਵਾਂ ਲਈ ਕੁਨੈਕਟਿੰਗ ਫਲਾਈਟਾਂ ਵੀ ਦੇਰੀ ਨਾਲ ਚੱਲੀਆਂ ਜਾਂ ਰੱਦ ਕਰ ਦਿੱਤੀਆਂ ਗਈਆਂ। ਹਵਾਈ ਅੱਡੇ ਦੇ ਅਧਿਕਾਰਆਂ ਅਨੁਸਾਰ ਰੱਦ ਕੀਤੀਆਂ ਉਡਾਣਾਂ ਲਈ ਯਾਤਰੀਆਂ ਨੂੰ ਹੋਰ ਕੁਨੈਕਟਿੰਗ ਉਡਾਣਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।