ਕੇਂਦਰ ਸਰਕਾਰ ਵੱਲੋਂ Bureaucracy ਵਿਚ ਵੱਡਾ ਫੇਰਬਦਲ

ਕੇਂਦਰ ਸਰਕਾਰ ਵੱਲੋਂ Bureaucracy ਵਿਚ ਵੱਡਾ ਫੇਰਬਦਲ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ Bureaucracy ਵਿਚ ਸੀਨੀਅਰ ਪੱਧਰ ’ਤੇ ਵੱਡਾ ਫੇਰਬਦਲ ਕੀਤਾ ਹੈ। ਬਿਹਾਰ ਕੇਡਰ ਦੇ ਸੀਨੀਅਰ ਆਈਏਐੱਸ ਅਧਿਕਾਰੀ ਕੇਸ਼ਵ ਕੁਮਾਰ ਪਾਠਕ ਨੂੰ ਕੈਬਨਿਟ ਸਕੱਤਰੇਤ ਵਿਚ ਵਧੀਕ ਸਕੱਤਤਰ ਨਿਯੁਕਤ ਕੀਤਾ ਗਿਆ ਹੈ। ਪਾਠਕ, ਜੋ 1990 ਬੈਚ ਦੇ ਆਈਏਐੱਸ ਅਧਿਕਾਰੀ ਹਨ, ਮੌਜੂਦਾ ਸਮੇਂ ਬਿਹਾਰ ਰੈਵੇਨਿਊ ਬੋਰਡ ਦੇ ਚੇਅਰਮੈਨ ਹਨ। ਅਮਲਾ ਮੰਤਰਾਲੇ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਕਿ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਸੰਯੁਕਤ ਸਕੱਤਰ ਦੀ ਖਾਲੀ ਪਈ ਪੋਸਟ ਨੂੰ ਆਰਜ਼ੀ ਤੌਰ ’ਤੇ ਅਪਗ੍ਰੇਡ ਕਰਕੇ ਵਧੀਕ ਸਕੱਤਰ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪਾਠਕ ਦੇ ਕੇਡਰ ਤੋਂ ਹੀ ਐੱਨ.ਸ਼੍ਰਵਨਾ ਕੁਮਾਰ, 2000 ਬੈਚ ਦੇ ਆਈਏਐੱਸ ਅਧਿਕਾਰੀ, ਨੂੰ ਦਿੱਲੀ ਵਿਕਾਸ ਅਥਾਰਿਟੀ (DDA) ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਅਫਸਰਸ਼ਾਹ ਭੁਵਨੇਸ਼ ਕੁਮਾਰ ਨੂੰ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ (UIDAI) ਦਾ ਮੁੱਖ ਕਾਰਜਕਾਰੀ ਅਧਿਕਾਰੀ (CEO) ਨਾਮਜ਼ਦ ਕੀਤਾ ਗਿਆ ਹੈ। ਯੂਪੀ ਕੇਡਰ ਦੇ 1995 ਬੈਚ ਦੇ ਆਈਏਐੱਸ ਅਧਿਕਾਰੀ ਕੁਮਾਰ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਵਿਚ ਵਧੀਕ ਸਕੱਤਰ ਹਨ।

ਅਮਿਤੇਸ਼ ਕੁਮਾਰ ਸਿਨਹਾ, 1997 ਬੈਚ ਭਾਰਤੀ ਰੇਲਵੇ ਸੇਵਾ ਅਧਿਕਾਰੀ (IRAS) ਅਮਿਤੇਸ਼ ਕੁਮਾਰ ਸਿਨਹਾ ਨੂੰ ਕੁਮਾਰ ਦੀ ਥਾਂ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਆਈਏਐੱਸ ਅਧਿਕਾਰੀ ਅਭਿਸ਼ੇਕ ਸਿੰਘ ਨੂੰ ਨੈਸ਼ਨਲ ਇਨਫਰਮੈਟਿਕਸ ਸੈਂਟਰ (NIC) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਸਿੰਘ 1995 ਬੈਚ ਦੇ ਨਾਗਾਲੈਂਡ ਕੇਡਰ ਦੇ ਆਈਏਐੱਸ ਅਧਿਕਾਰੀ ਹਨ। ਉਨ੍ਹਾਂ ਕੋਲ ਵਧੀਕ ਸਕੱਤਰ MeiTY ਦਾ ਵਾਧੂ ਚਾਰਜ ਵੀ ਰਹੇਗਾ। ਮੁਗਧਾ ਸਿਨਹਾ ਡਾਇਰੈਕਟਰ ਜਨਰਲ (ਸੈਰ ਸਪਾਟਾ) ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹੋਣਗੇ।

ਸੈਰ-ਸਪਾਟਾ ਮੰਤਰਾਲੇ ਵਿੱਚ ਵਧੀਕ ਸਕੱਤਰ ਸੁਮਨ ਬਿੱਲਾ, ਸਿਨਹਾ ਦੀ ਜਗ੍ਹਾ ਨਵੇਂ ਡਾਇਰੈਕਟਰ ਜਨਰਲ (ਸੈਰ-ਸਪਾਟਾ) ਹੋਣਗੇ। 1993 ਬੈਚ ਦੇ ਭਾਰਤੀ ਰੇਲਵੇ ਪਰਸੋਨਲ ਸੇਵਾ (IRPS) ਅਧਿਕਾਰੀ ਪ੍ਰਭਾਤ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

1999 ਬੈਚ ਦੇ ਕਰਨਾਟਕ ਕੇਡਰ ਦੇ ਆਈਏਐਸ ਅਧਿਕਾਰੀ ਐਮ ਐਸ ਸ੍ਰੀਕਰ ਨੂੰ ਕੈਬਨਿਟ ਸਕੱਤਰੇਤ ਦਾ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

 

 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸੰਜੀਵ ਸ਼ੰਕਰ ਹੁਣ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਿੱਚ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਹੋਣਗੇ।

ਗ੍ਰਹਿ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਅਭਿਜੀਤ ਸਿਨਹਾ ਨੂੰ ਉਸੇ ਮੰਤਰਾਲੇ ਵਿੱਚ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਬਿਹਾਰ ਕੇਡਰ ਦੇ 2000 ਬੈਚ ਦੇ ਆਈਏਐਸ ਅਧਿਕਾਰੀ ਜਤਿੰਦਰ ਸ੍ਰੀਵਾਸਤਵ, ਬਿਜਲੀ ਮੰਤਰਾਲੇ ਦੇ ਆਰਈਸੀ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹੋਣਗੇ। ਉਹ ਮੌਜੂਦਾ ਸਮੇਂ ਜਲ ਸ਼ਕਤੀ ਮੰਤਰਾਲੇ ਵਿਚ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸੰਯੁਕਤ ਸਕੱਤਰ ਹਨ।

ਗ੍ਰਹਿ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਮਿਹਿਰ ਕੁਮਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਸਰਕਾਰੀ ਈ-ਮਾਰਕੀਟਪਲੇਸ ਸਪੈਸ਼ਲ ਪਰਪਜ਼ ਵਹੀਕਲ, ਵਣਜ ਅਤੇ ਉਦਯੋਗ ਮੰਤਰਾਲੇ ਨਿਯੁਕਤ ਕੀਤਾ ਗਿਆ ਹੈ।

ਵੀਰ ਵਿਕਰਮ ਯਾਦਵ ਨੂੰ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਵਧੀਕ ਸਕੱਤਰ, ਸਨੋਜ ਕੁਮਾਰ ਝਾਅ ਨੂੰ ਕੋਲਾ ਮੰਤਰਾਲੇ ਦੇ ਵਧੀਕ ਸਕੱਤਰ, ਸੋਲੋਮਨ ਅਰੋਕੀਆਰਾਜ ਨੂੰ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਅਤੇ ਅਮਿਤਾਭ ਕੁਮਾਰ ਨੂੰ ਵਣਜ ਅਤੇ ਉਦਯੋਗ ਦੇ ਵਧੀਕ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ।

ਰੂਪ ਰਾਸ਼ੀ, ਜੋ ਕਿ ਮੌਜੂਦਾ ਟੈਕਸਟਾਈਲ ਕਮਿਸ਼ਨਰ, ਮੁੰਬਈ ਹਨ, ਨੂੰ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਮੰਤਰਾਲੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਭਾਰਤ ਦੇ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ, ਹਿਰਦੇਸ਼ ਕੁਮਾਰ, ਆਦਿਵਾਸੀ ਸਹਿਕਾਰੀ ਮਾਰਕੀਟਿੰਗ ਵਿਕਾਸ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਹੋਣਗੇ। ਉਹ ਆਸ਼ੀਸ਼ ਚੈਟਰਜੀ ਦੀ ਥਾਂ ਲੈਣਗੇ ਹਨ, ਜਿਨ੍ਹਾਂ ਨੂੰ ਸਟੀਲ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ।

ਯਤਿੰਦਰ ਪ੍ਰਸਾਦ, ਸੰਯੁਕਤ ਸਕੱਤਰ ਅਤੇ ਵਿੱਤੀ ਸਲਾਹਕਾਰ, ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

ਸੌਰਭ ਕੁਮਾਰ ਤਿਵਾੜੀ ਨੂੰ ਕੈਬਨਿਟ ਸਕੱਤਰੇਤ ਦੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਮਿਸ਼ਨ ਦਾ ਵਧੀਕ ਸਕੱਤਰ, ਵਲੇਤੀ ਪ੍ਰੇਮਚੰਦ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਵਧੀਕ ਸਕੱਤਰ ਅਤੇ ਹੋਵੇਦਾ ਅੱਬਾਸ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

ਆਰਡਰ ਵਿੱਚ ਕਿਹਾ ਗਿਆ ਹੈ ਕਿ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਦੇ ਮੈਂਬਰ ਸਕੱਤਰ ਵਿਨੋਦ ਕੋਤਵਾਲ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਏਸੀਸੀ ਨੇ 15 ਆਈਏਐਸ ਅਧਿਕਾਰੀਆਂ ਨੂੰ ਭਾਰਤ ਸਰਕਾਰ ਦੇ ਵਧੀਕ ਸਕੱਤਰ ਦੇ ਪੱਧਰ ’ਤੇ ਅਪਗ੍ਰੇਡ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਦੇ ਅਹੁਦਿਆਂ ਨੂੰ ਅਸਥਾਈ ਤੌਰ ‘ਤੇ ਅਪਗ੍ਰੇਡ ਕੀਤਾ ਗਿਆ ਹੈ।

Share: