ਧਨਖੜ ਵੱਲੋਂ ਜੱਜ ਦੇ ਘਰੋਂ ਨਗ਼ਦੀ ਮਿਲਣ ਦੇ ਮਾਮਲੇ ’ਚ ਐੱਫਆਈਆਰ ਦਰਜ ਨਾ ਕਰਨ ਦਾ ਨੋਟਿਸ

ਧਨਖੜ ਵੱਲੋਂ ਜੱਜ ਦੇ ਘਰੋਂ ਨਗ਼ਦੀ ਮਿਲਣ ਦੇ ਮਾਮਲੇ ’ਚ ਐੱਫਆਈਆਰ ਦਰਜ ਨਾ ਕਰਨ ਦਾ ਨੋਟਿਸ

ਨਵੀਂ ਦਿੱਲੀ : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੁਝ ਦਿਨ ਪਹਿਲਾਂ ਹਾਈ ਕੋਰਟ ਦੇ ਇੱਕ ਜੱਜ ਦੀ ਰਿਹਾਇਸ਼ ਤੋਂ ਜਲੀ ਹੋਈ ਨਗ਼ਦੀ ਦੇ ਬੰਡਲ ਮਿਲਣ ਦੇ ਮਾਮਲੇ ’ਚ ਹਾਲੇ ਤੱਕ ਐੱਫਆਈਆਰ ਦਰਜ ਨਾ ਕੀਤੇ ਜਾਣ ’ਤੇ ਸੁਆਲ ਕਰਦਿਆਂ ਹੈਰਾਨੀ ਪ੍ਰਗਟਾਈ ਕਿ ਕਿਤੇ ‘ਕਾਨੂੰਨ ਤੋਂ ਪਾਰ ਕਿਸੇ ਸ਼੍ਰੇਣੀ’ ਤਹਿਤ ਸਬੰਧਤ ਜੱਜ ਨੂੰ ਕਾਰਵਾਈ ਤੋਂ ਸੁਰੱਖਿਆ ਤਾਂ ਨਹੀਂ ਮਿਲੀ ਹੋਈ? ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਹਾਊਸ ਜਾਂਚ ਦੇ ਹੁਕਮ ਦਿੱਤੇ ਸਨ। ਜਸਟਿਸ ਯਸ਼ਵੰਤ ਵਰਮਾ ਦਾ ਦਿੱਲੀ ਹਾਈ ਕੋਰਟ ਤੋਂ ਅਲਾਹਾਬਾਦ ਹਾਈ ਕੋਰਟ ਤਬਾਦਲਾ ਕਰ ਦਿੱਤਾ ਗਿਆ ਹੈ।

Share: