ਮਾਸਕੋ : ਰੂਸ ਦੀ ਸੁਪਰੀਮ ਕੋਰਟ ਨੇ ਸਰਕਾਰੀ ਐਡਵੋਕੇਟ ਜਨਰਲ ਦੀ ਅਪੀਲ ’ਤੇ ਤਾਲਿਬਾਨ ‘ਤੇ ਲਾਈ ਪਾਬੰਦੀ ਨੂੰ ਹਟਾ ਦਿੱਤਾ ਹੈ। ਇਹ ਜਾਣਕਾਰੀ ਆਰਆਈਏ ਨਿਊਜ਼ ਏਜੰਸੀ ਨੇ ਸਾਂਝੀ ਕੀਤੀ। ਇਸ ਨਾਲ ਤਾਲਿਬਾਨ ਨੂੰ ਰੂਸ ਦੀ ਦਹਿਸ਼ਤਗਰਦ ਜਥੇਬੰਦੀਆਂ ਦੀ ਸੂਚੀ ਤੋਂ ਹਟਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 2021 ਤੋਂ ਅਫਗਾਨਿਸਤਾਨ ’ਤੇ ਤਾਲਿਬਾਨ ਸਰਕਾਰ ਸ਼ਾਸਨ ਕਰ ਰਹੀ ਹੈ।
Posted inNews
ਰੂਸ ਦੀ ਸੁਪਰੀਮ ਕੋਰਟ ਨੇ ਤਾਲਿਬਾਨ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਸੂਚੀ ਤੋਂ ਹਟਾਇਆ
