ਦੀਵਾਨੀ ਵਿਵਾਦ ’ਚ ਫੌ਼ਜਦਾਰੀ ਕੇਸ ਕਰਨਾ ਮਨਜ਼ੂਰ ਨਹੀਂ: ਸੁਪਰੀਮ ਕੋਰਟ

ਦੀਵਾਨੀ ਵਿਵਾਦ ’ਚ ਫੌ਼ਜਦਾਰੀ ਕੇਸ ਕਰਨਾ ਮਨਜ਼ੂਰ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੰਪਤੀ ਵਿਵਾਦ ਨਾਲ ਸਬੰਧਤ ਮਾਮਲੇ ’ਚ ਐੱਫਆਈਆਰ ਦਰਜ ਕਰਨ ਲਈ ਉੱਤਰ ਪ੍ਰਦੇਸ਼ ਪੁਲੀਸ ਦੇ ਦੋ ਅਧਿਕਾਰੀਆਂ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਠੋਕਿਆ ਹੈ। ਬੈਂਚ ਨੇ ਕਿਹਾ ਕਿ ਸਿਖਰਲੀ ਅਦਾਲਤ ਵਿੱਚ ਦੀਵਾਨੀ ਵਿਵਾਦਾਂ ’ਚ ਐੱਫਆਈਆਰ ਦਰਜ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਦਾਖ਼ਲ ਹਨ ਅਤੇ ਇਹ ਰਵਾਇਤ ਕਈ ਫ਼ੈਸਲਿਆਂ ਦੀ ਉਲੰਘਣਾ ਹੈ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਦੀਵਾਨੀ ਮਾਮਲਿਆਂ ’ਚ ਅਪਰਾਧਕ ਕੇਸ ਦਰਜ ਕਰਨਾ ਮਨਜ਼ੂਰ ਨਹੀਂ ਹੈ। ਬੈਂਚ ਨੇ ਸੂਬਾ ਸਰਕਾਰ ਦੇ ਵਕੀਲ ਨੂੰ ਕਿਹਾ ਕਿ ਉਹ 50 ਹਜ਼ਾਰ ਰੁਪਏ ਜੁਰਮਾਨਾ ਆਪਣੇ ਪੱਲਿਉਂ ਭਰੇ ਅਤੇ ਉਹ ਇਹ ਰਕਮ ਅਧਿਕਾਰੀਆਂ ਤੋਂ ਵਸੂਲੇ।

Share: