ਮੁੰਬਈ : Stocks ਅਮਰੀਕਾ-ਚੀਨ ਵਪਾਰਕ ਤਣਾਅ ਵਧਣ ਕਰਕੇ ਆਲਮੀ ਬਾਜ਼ਾਰ ਦੇ ਸੁਸਤ ਰੁਝਾਨਾਂ ਦਰਮਿਆਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕਾਂਕ ਸਥਿਰ ਕਾਰੋਬਾਰ ਕਰ ਰਹੇ ਹਨ।
ਦੋ ਦਿਨਾਂ ਦੀ ਤੇਜ਼ੀ ਮਗਰੋਂ 30-ਸ਼ੇਅਰਾਂ ਵਾਲਾ ਬ਼ੰਬੇ ਸਟਾਕ ਐਕਸਚੇਂਜ (BSE) ਦਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 165.3 ਅੰਕ ਡਿੱਗ ਕੇ 76,569.59 ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 51.55 ਅੰਕ ਡਿੱਗ ਕੇ 23,277 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਮਾਰੂਤੀ, ਸਨ ਫਾਰਮਾ, NTPC, ਟਾਟਾ ਸਟੀਲ, ਰਿਲਾਇੰਸ ਅਤੇ ਇਨਫੋਸਿਸ ਸਭ ਤੋਂ ਵੱਧ ਪਛੜ ਗਏ। ਇੰਡਸਇੰਡ ਬੈਂਕ, ਐਕਸਿਸ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਕੋਟਕ ਮਹਿੰਦਰਾ ਬੈਂਕ ਨੇ ਮੁਨਾਫ਼ਾ ਖੱਟਿਆ।
ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ, ਟੋਕੀਓ ਦਾ ਨਿੱਕੇਈ 225, ਸ਼ੰਘਾਈ SSE ਕੰਪੋਜ਼ਿਟ ਇੰਡੈਕਸ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਨਿਘਾਰ ਵੱਲ ਸਨ। ਮੰਗਲਵਾਰ ਨੂੰ ਅਮਰੀਕੀ ਮਾਰਕੀਟ ਵੀ ਨਕਾਰਾਤਮਕ ਖੇਤਰ ਵਿਚ ਬੰਦ ਹੋਏ।
ਉਧਰ ਭਾਰੀ ਵਿਦੇਸ਼ੀ ਪੂੰਜੀ ਪ੍ਰਵਾਹ, ਕਮਜ਼ੋਰ ਅਮਰੀਕੀ ਮੁਦਰਾ ਅਤੇ ਕੱਚੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਦਰਮਿਆਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 26 ਪੈਸੇ ਮਜ਼ਬੂਤ ਹੋ ਕੇ 85.54 ’ਤੇ ਪਹੁੰਚ ਗਿਆ।
ਵਿਦੇਸ਼ੀ ਕਰੰਸੀ ਵਪਾਰੀਆਂ ਨੇ ਕਿਹਾ ਕਿ ਅਮਰੀਕਾ ਦੇ ਜਵਾਬੀ ਟੈਰਿਫ ਤੋਂ 90 ਦਿਨਾਂ ਦੀ ਰਾਹਤ ਤੋਂ ਬਾਅਦ ਸਕਾਰਾਤਮਕ ਮੈਕਰੋਇਕਨਾਮਿਕ ਅੰਕੜਿਆਂ ਨੇ ਵਿਦੇਸ਼ੀ ਨਿਵੇਸ਼ਕਾਂ ਦੁਆਰਾ ਘਰੇਲੂ ਇਕੁਇਟੀ ਵਿੱਚ ਖਰੀਦਦਾਰੀ ਨੂੰ ਵਧਾ ਦਿੱਤਾ, ਜਿਸ ਨਾਲ ਸਥਾਨਕ ਮੁਦਰਾ ਮਜ਼ਬੂਤ ਹੋਈ ਹੈ।