ਵੈਨਕੂਵਰ : ਓਂਟਾਰੀਓ ਵਿਚ ਯੌਰਕ ਪੁਲੀਸ ਨੇ ਟਰਾਂਟੋ ਨੇੜੇ ਪਿਕਰੰਗ ਸ਼ਹਿਰ ਰਹਿੰਦੇ ਧਾਰਮਿਕ ਆਗੂ ਪਰਵੀਨ ਰੰਜਨ (44) ਨੂੰ ਸ਼ਰਧਾਲੂ ਔਰਤਾਂ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਰੰਜਨ ਨੇ ਲੰਘੇ ਸਾਲਾਂ ਦੌਰਾਨ ਮਾਰਖਮ ਅਤੇ ਪਿਕਰਿੰਗ ’ਚ ਰੂਹਾਨੀਅਤ ਦੇ ਸੰਦੇਸ਼ ਲਈ ਕਈ ਕੈਂਪ ਲਾਏ ਸਨ। ਇਨ੍ਹਾਂ ਕੈਂਪਾਂ ਦੌਰਾਨ ਹੀ ਉਸ ਨੇ ਇੱਕ ਪੀੜਤ ਨਾਲ 6 ਵਾਰ ਜਬਰ ਜਨਾਹ ਕੀਤਾ, ਜਿਸ ਦੀ ਸ਼ਿਕਾਇਤ ਪੀੜਤਾ ਨੇ ਲੰਘੀ ਜਨਵਰੀ ਮਹੀਨੇ ਪੁਲੀਸ ਨੂੰ ਕੀਤੀ। ਉਸ ਦੀ ਸ਼ਿਕਾਇਤ ਦੀ ਪੜਤਾਲ ਦੌਰਾਨ ਹੀ ਇੱਕ ਹੋਰ ਪੀੜਤਾ ਨੇ ਵੀ ਮਸ਼ਕੂਕ ਵਿਰੁੱਧ ਇਹੀ ਸ਼ਿਕਾਇਤ ਦਰਜ ਕਰਵਾ ਦਿੱਤੀ। ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੂੰ ਕਈ ਹੋਰ ਪੀੜਤਾਂ ਦਾ ਪਤਾ ਲੱਗਾ, ਜੋ ਇੱਜ਼ਤ ਖਰਾਬ ਹੋਣ ਦੇ ਡਰੋਂ ਸਾਹਮਣੇ ਨਹੀਂ ਆਈਆਂ। ਮਸ਼ਕੂਕ ਧਾਰਮਿਕ ਨੇਤਾ ਉੱਤੇ ਜ਼ਬਰਦਸਤੀ ਦੇ ਸੱਤ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਨੂੰ ਵਿਸ਼ਵਾਸ਼ ਹੈ ਕਿ ਉਸ ਦੇ ਕੈਂਪ ਵਿੱਚ ਆਈਆਂ ਹੋਰ ਔਰਤਾਂ ਵੀ ਪੀੜਤ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਪਛਾਣ ਗੁਪਤ ਰੱਖਣ ਦੇ ਭਰੋਸੇ ’ਤੇ ਅਪੀਲ ਕੀਤੀ ਗਈ ਹੈ ਕਿ ਉਹ ਵੀ ਆਪਣੀ ਸ਼ਿਕਾਇਤ ਪੁਲੀਸ ਤੱਕ ਪੁੱਜਦੀ ਕਰਨ।
Posted inNews
ਰੂਹਾਨੀਅਤ ਦਾ ਸੰਦੇਸ਼-ਵਾਹਕ ਭਾਰਤੀ ਜਬਰ-ਜਨਾਹ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
