ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅਸਮਾਨੀ ਪੁੱਜੀਆਂ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅਸਮਾਨੀ ਪੁੱਜੀਆਂ

ਨਵੀਂ ਦਿੱਲੀ : Gold skyrockets ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅਸਮਾਨੀ ਪੁੱਜ ਗਈਆਂ ਹਨ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਕੌਮੀ ਰਾਜਧਾਨੀ ਵਿਚ ਸਥਾਨਕ ਜਿਊਲਰਾਂ ਤੇ ਪ੍ਰਚੂਨ ਖਰੀਦਦਾਰਾਂ ਵੱਲੋਂ ਮੰਗ ਵਧਣ ਕਰਕੇ ਸੋਨੇ ਦੀਆਂ ਕੀਮਤਾਂ ਅੱਜ 6250 ਰੁਪਏ ਦੇ ਵਾਧੇ ਨਾਲ 96,450 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ।

ਬੁੱਧਵਾਰ ਨੂੰ 99.9 ਫੀਸਦ ਸ਼ੁੱਧਤਾ ਵਾਲੀ ਪੀਲੀ ਧਾਤ ਦੀ ਕੀਮਤ 90,200 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਬੰਦ ਹੋਈ ਸੀ। ਚਾਰ ਦਿਨ ਲਗਾਤਾਰ ਕੀਮਤਾਂ ਘਟਣ ਮਗਰੋਂ 99.5 ਫੀਸਦ ਖਾਲਸ ਸੋਨੇ ਦੀ ਕੀਮਤ 6250 ਰੁਪਏ ਦੇ ਉਛਾਲ ਨਾਲ 96000 ਰੁਪਏ ਤੋਲੇ ਦੇ ਸਿਖਰਲੇ ਪੱਧਰ ਨੂੰ ਪਹੁੰਚ ਗਈ। ਉਧਰ ਸਫ਼ੇਦ ਧਾਤ ਚਾਂਦੀ ਦੀ ਚਮਕ ਵੀ ਬਰਕਰਾਰ ਰਹੀ। ਚਾਂਦੀ ਦਾ ਭਾਅ 2300 ਰੁਪਏ ਦੇ ਵਾਧੇ ਨਾਲ 95,500 ਰੁਪਏ ਪ੍ਰਤੀ ਕਿਲੋ ਨੂੰ ਪਹੁੰਚ ਗਿਆ। ਬੁੱਧਵਾਰ ਨੂੰ ਚਾਂਦੀ ਦਾ ਭਾਅ 93,200 ਰੁਪਏ ਪ੍ਰਤੀ ਕਿਲੋ ਸੀ। ਮਹਾਵੀਰ ਜਯੰਤੀ ਦੀ ਛੁੱਟੀ ਕਰਕੇ ਵੀਰਵਾਰ ਨੂੰ ਸਰਾਫ਼ਾ ਬਾਜ਼ਾਰ ਬੰਦ ਸੀ।

Share: