ਡੀਜੀਪੀ ਪੰਜਾਬ ਵੱਲੋਂ ਜਲੰਧਰ ਵਿੱਚ ‘ਨਾਈਟ ਡੋਮੀਨੇਸ਼ਨ’ ਤਹਿਤ ਨਾਕਿਆਂ ਅਤੇ ਥਾਣਿਆਂ ਦੀ ਚੈਕਿੰਗ

ਡੀਜੀਪੀ ਪੰਜਾਬ ਵੱਲੋਂ ਜਲੰਧਰ ਵਿੱਚ ‘ਨਾਈਟ ਡੋਮੀਨੇਸ਼ਨ’ ਤਹਿਤ ਨਾਕਿਆਂ ਅਤੇ ਥਾਣਿਆਂ ਦੀ ਚੈਕਿੰਗ

ਜਲੰਧਰ : Punjab News: ਲਾਅ ਐਨਫੋਰਸਮੈਂਟ ਅਤੇ ਪੁਲੀਸ -ਪਬਲਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਿਰੰਤਰ ਯਤਨਾਂ ਤਹਿਤ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਵੱਲੋਂ ਸ਼ੁੱਕਰਵਾਰ ਰਾਤ ਸੂਬੇ ਵਿਚ ‘ਨਾਈਟ ਡੋਮੀਨੇਸ਼ਨ’ ਪਹਿਲਕਦਮੀ ਤਹਿਤ ਜਲੰਧਰ ਜ਼ਿਲ੍ਹੇ ਵਿਚ ਅਚਨਚੇਤ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਇਸ ਕਵਾਇਦ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਅਪਰਾਧ, ਖਾਸ ਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਰਾਜ ਦੀ ਲੜਾਈ ਨੂੰ ਤੇਜ਼ ਕਰਨਾ ਹੈ।

Share: