ਪਤਨੀ ਦੀ ਮੌਤ ਤੋਂ ਨਿਰਾਸ਼ ਪਤੀ ਨੇ ਦੋ ਬੱਚਿਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ ਕੀਤੀ

ਦਾਵਣਗੇਰੇ (ਕਰਨਾਟਕ) : ਪਤਨੀ ਦੀ ਸਮੇਂ ਤੋਂ ਪਹਿਲਾਂ ਹੋਈ ਮੌਤ ਤੋਂ ਨਿਰਾਸ਼ 32 ਸਾਲਾ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ ਦੋ ਬੱਚਿਆਂ ਦੀ ਹੱਤਿਆ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਵੀਰਵਾਰ ਨੂੰ ਗਾਂਧੀਨਗਰ ਥਾਣਾ ਖੇਤਰ ’ਚ ਵਾਪਰੀ। ਪੁਲੀਸ ਨੂੰ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਉਦੈ ਨੇ ਪਤਨੀ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ ਸੀ। ਉਸ ਨੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਕਿ ਉਹ ਆਪਣੇ ਬੱਚਿਆਂ ਦੇ ਨਾਲ ਆਪਣੀ ਪਤਨੀ ਕੋਲ ਜਾ ਰਿਹਾ ਹੈ।

Share: