ਪਤਨੀ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ 91 ਸਾਲਾ ਪਤੀ ਨੂੰ ਜ਼ਮਾਨਤ

ਕੋਚੀ : ਕੇਰਲਾ ਹਾਈ ਕੋਰਟ ਨੇ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਤੋਂ ਖ਼ਫ਼ਾ ਹੋ ਕੇ ਆਪਣੀ 88 ਸਾਲਾ ਪਤਨੀ ’ਤੇ ਚਾਕੂ ਨਾਲ ਹਮਲਾ ਕਰਨ ਦੇ ਕਥਿਤ ਦੋਸ਼ੀ 91 ਸਾਲਾ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਹੈ। ਪਟੀਸ਼ਨਰ ਥੇਵਨ ਆਪਣੀ ਪਤਨੀ ਕੁੰਜਲੀ ਨਾਲ ਰਹਿੰਦਾ ਸੀ। ਅਚਾਨਕ ਕੁੰਜਲੀ ਨੇ ਆਪਣੇ ਪਤੀ ’ਤੇ ਕਿਸੇ ਹੋਰ ਮਹਿਲਾ ਨਾਲ ਸਬੰਧ ਰੱਖਣ ਦਾ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ, ਜਿਸ ਮਗਰੋਂ ਤਣਾਅ ਪੈਦਾ ਹੋ ਗਿਆ। ਸਰਕਾਰੀ ਧਿਰ ਮੁਤਾਬਕ, ਬਜ਼ੁਰਗ ਵਿਅਕਤੀ ਦੋਸ਼ਾਂ ਕਾਰਨ ਅਪਮਾਨਿਤ ਮਹਿਸੂਸ ਕਰ ਰਿਹਾ ਸੀ। ਦੋਹਾਂ ਵਿਚਾਲੇ ਦਾ ਇਹ ਵਿਵਾਦ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆਇਆ, ਜਦੋਂ ਥੇਵਨ ਨੇ ਕਥਿਤ ਤੌਰ ’ਤੇ ਕੁੰਜਲੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਮੁਲਜ਼ਮ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਦੋਂ ਤੋਂ ਉਹ ਨਿਆਂਇਕ ਹਿਰਾਸਤ ’ਚ ਸੀ।

Share: