ਮਨੀਪੁਰ ਦੇ ਦੋ ਜ਼ਿਲ੍ਹਿਆਂ ’ਚੋਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ

ਇੰਫਾਲ: ਮਨੀਪੁਰ ਪੁਲੀਸ ਨੇ ਕਾਕਚਿੰਗ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ’ਚੋਂ ਵੱਡੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲੀਸ ਨੇ ਇੰਫਾਲ ਪੱਛਮੀ ਜ਼ਿਲ੍ਹੇ ’ਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਕਾਂਗਲੀਪਾਕ ਕਮਿਊਨਿਸਟ ਪਾਰਟੀ ਦੇ ਇੱਕ ਮੈਂਬਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਕਾਕਚਿੰਗ ਜ਼ਿਲ੍ਹੇ ਦੇ ਤੋਕਪਾਚਿੰਗ ਮੋਈਰੰਗਖੋਮ ਹਿਲ ਰੇਂਜ ’ਚ ਬਿਨਾਂ ਮੈਗਜ਼ੀਨ ਵਾਲੀ ਦੋ ਐੱਸਐੱਮਜੀ ਕਾਰਬਾਈਨ, ਮੈਗਜ਼ੀਨ ਸਮੇਤ .303 ਰਾਈਫਲ, ਇਕਨਾਲੀ ਬੰਦੂਕ, ਦੋਨਾਲੀ ਬੰਦੂਕਾਂ, ਸਨਾਈਪਰ ਰਾਈਫਲ, ਮੈਗਜ਼ੀਨ ਸਮੇਤ 9 ਐੱਮਐੱਮ ਪਿਸਤੌਲ, ਤਿੰਨ ਮੋਰਟਾਰ ਸ਼ੈੱਲ, ਦੋ ਆਈਈਡੀ ਤੇ ਦੋ ਗ੍ਰਨੇਡ ਤੋਂ ਇਲਾਵਾ ਗੋਲਾ-ਬਾਰੂਦ, ਡੈਟੋਨੇਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਸੇ ਤਰ੍ਹਾਂ ਇੰਫਾਲ ਪੂਰਬੀ ਜ਼ਿਲ੍ਹੇ ’ਚ ਇੱਕ ਸਕੂਲ ਸਾਹਮਣੇ ਯਾਰਲਪਤ ਇਲਾਕੇ ’ਚੋਂ ਹਥਿਆਰ ਤੇ ਗੋਲਾ-ਬਾਰੂਦ ਮਿਲਿਆ ਹੈ।

Share: