ਚੋਰ ਦੀ ਫੋਟੋ ਅਤੇ ਵੀਡੀਓ ਸੀਸੀਟੀਵੀ ਫੁਟੇਜ ਵਿਚ ਕੈਦ
ਜਲੰਧਰ: ਜਲੰਧਰ ਵਿਚ ਚੋਰੀ ਹੁਣ ਤਾਂ ਆਮ ਜਿਹੀ ਗੱਲ ਹੋ ਗਈ ਹੈ। ਜਿਥੇ ਪੁਲਿਸ ਵਡੇ ਵਡੇ ਵਾਅਦੇ ਕਰਦੀ ਹੈ ਕਿ ਉਹ ਚੋਰੀ ਤੇ ਨਸ਼ਿਆਂ ਖਿਲਾਫ ਇਕ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ ਜਿਸ ਵਿਚ ਰੋਜ ਪੁਲਿਸ ਚੋਰਾਂ ਨੂੰ ਪਕੜਦੀ ਹੈ ਪਰ ਫੇਰ ਵੀ ਜਲੰਧਰ ‘ਚ ਚੋਰ ਖ਼ਤਮ ਨਹੀਂ ਹੋ ਰਹੇ। ਅੱਜ ਜਲੰਧਰ ਦੇ ਥਾਣਾ ਮਾਡਲ ਟਾਊਨ ਇਲਾਕੇ ਵਿਚ ਪੈਂਦੇ ਗੁਰੂ ਤੇਗ ਬਹਾਦਰ ਐਵੇਨਿਊ ਵਿਚ ਇਕ ਚੋਰ ਵਲੋਂ ਬੜੀ ਹੀ ਹੁਸ਼ਿਆਰੀ ਨਾਲ ਦਿਨ ਦਿਹਾੜੇ ਇਕ ਘਰ ਦੇ ਵਿਚੋਂ ਇਕ ਸਾਈਕਲ ਚੋਰੀ ਕਰ ਲਿਆ ਗਿਆ। ਹੈਰਾਨੀ ਵਾਲੀ ਗੱਲ ਤਾਂ ਤਦ ਹੋ ਗਈ ਜਦੋਂ ਪਤਾ ਲੱਗਾ ਕਿ ਘਰ ਦੇ ਵੀ ਘਰ ਹੀ ਸੀ ਫੇਰ ਵੀ ਚੋਰ ਨੇ ਬੜੀ ਹੀ ਮੁਸਤੈਦੀ ਨਾਲ ਘਰ ਦੇ ਗੇਟ ਅੰਦਰ ਹੱਥ ਪਾ ਕੇ ਕੁੰਡਾ ਖੋਲ ਕੇ ਘਰੋਂ ਸਾਈਕਲ ਚੁੱਕ ਕੇ ਲਿਆ। ਚੋਰ ਦੀ ਗਲੀ ਵਿਚ ਆਉਣ ਦੀ ਅਤੇ ਸਾਈਕਲ ਲੈ ਕੇ ਜਾਂ ਦੀ ਫੁਟੇਜ CCTV ਵਿਚ ਕੈਦ ਹੋ ਗਈ ਹੈ । ਘਰਾਂ ਵਿਚ ਕੰਮ ਕਰਨ ਵਾਲੀ ਇਕ ਔਰਤ ਨੇ ਵੀ ਇਹ ਸਾਰਾ ਮਾਮਲਾ ਆਪਣੀ ਅੱਖੀਂ ਦੇਖਿਆ ਅਤੇ ਰੌਲਾ ਪਾਇਆ, ਪਰ ਚੋਰ ਤਦ ਤਕ ਫਰਾਰ ਹੋ ਗਿਆ। ਚੋਰ ਦਾ ਚਿਹਰਾ ਫੁਟੇਜ ਵਿਚ ਸਾਫ ਨਜ਼ਰ ਆ ਰਿਹਾ ਹੈ।